ਸੈਕਰਾਮੈਂਟੋ, 27 ਮਈ (ਹੁਸਨ ਲੜੋਆ ਬੰਗਾ)-ਸਾਂਡਰਾ ਬਿਰਚਮੋਰ (23) ਦੀ ਫਰਵਰੀ 2021 ਵਿਚ ਹੋਈ ਮੌਤ ਅੱਜ ਤੱਕ ਭੇਦ ਬਣੀ ਹੋਈ ਹੈ ¢ ਉਸ ਦੀ ਮÏਤ ਨੂੰ ਖੁਦਕੁਸ਼ੀ ਮੰਨ ਲਿਆ ਗਿਆ ਹਾਲਾਂਕਿ ਮÏਤ ਸਮੇਂ ਉਹ ਗਰਭਵਤੀ ਸੀ ਤੇ ਇਹ ਗਲ ਉਸ ਨੇ ਆਪਣੇ ਕੁਝ ਨੇੜਲੇ ਲੋਕਾਂ ਨਾਲ ਸਾਂਝੀ ਕੀਤੀ ਸੀ | ਉਸ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ | ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਸਾਂਡਰਾ ਨੇ ਖੁਦਕੁਸ਼ੀ ਕੀਤੀ ਹੈ | ਅਗਸਤ 2024 ਵਿਚ ਇਕ ਸੰਘੀ ਗ੍ਰੈਂਡ ਜਿਊਰੀ ਸਾਹਮਣੇ ਲਾਏ ਦੋਸ਼ਾਂ 'ਚ ਕਿਹਾ ਗਿਆ ਕਿ ਸਾਂਡਰਾ ਦੀ ਹੱਤਿਆ ਇਕ ਪੁਲਿਸ ਅਧਿਕਾਰੀ ਨੇ ਕੀਤੀ ਹੈ | ਇਸ ਅਧਿਕਾਰੀ ਨੇ ਬਿਰਚਮੋਰ ਨੂੰ 15 ਸਾਲ ਦੀ ਉਮਰ ਵਿਚ ਸ਼ੁਰੂ ਹੋਏ ਜਿਨਸੀ ਸੰਬੰਧਾਂ ਦਾ ਪਰਦਾਫਾਸ਼ ਕਰਨ ਤੋਂ ਰੋਕਣ ਲਈ ਮਾਰ ਦਿੱਤਾ | ਉਸ ਦਾ ਮੰਨਣਾ ਸੀ ਕਿ ਅਣਜੰਮਿਆ ਬੱਚਾ ਉਸ ਦਾ ਹੈ, ਹਾਲਾਂਕਿ ਇਕ ਡੀ. ਐਨ. ਏ. ਟੈਸਟ 'ਚ ਪਤਾ ਲੱਗਾ ਕਿ ਉਹ ਉਸ ਦਾ ਪਿਤਾ ਨਹੀਂ ਹੈ | ਮਾਮਲੇ ਦੀ ਸੁਣਵਾਈ ਅਕਤੂਬਰ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ |