26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਕਾਟਲੈਂਡ ਦੀ ਸਾਬਕਾ ਪਹਿਲੀ ਮੰਤਰੀ ਫੰਡਾਂ ਦੀ ਦੁਰਵਰਤੋਂ ਮਾਮਲੇ 'ਚ ਪੁੱਛਗਿੱਛ ਦੇ ਘੇਰੇ 'ਚ

Ad Position 21
No active advertisement
ਅਜੀਤ ਡੈਸਕ 28-05-2026
ਗਲਾਸਗੋ, 27 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਸਾਬਕਾ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਆਪਣੇ 'ਤੇ ਚੱਲੀ ਪੁਲਿਸ ਪੁੱਛਗਿੱਛ ਦÏਰਾਨ 'ਕੋਈ ਟਿੱਪਣੀ ਨਹੀਂ' ਵਾਲੇ ਜਵਾਬਾਂ ਨਾਲ ਬਚਾਅ ਕੀਤਾ | ਇਹ ਮਾਮਲਾ ਸਕਾਟਿਸ਼ ਨੈਸ਼ਨਲ ਪਾਰਟੀ ਦੇ ਫੰਡਾਂ 'ਚ ਹੋਈ ਗ਼ਬਨ ਜਾਂਚ ਨਾਲ ਜੁੜਿਆ ਹੋਇਆ ਹੈ, ਜਿਸ 'ਚ ਉਨ੍ਹਾਂ ਤੋਂ ਵੱਖ ਹੋ ਚੁੱਕੇ ਪਤੀ ਪੀਟਰ ਮੁਰਿੱਲ ਨੇ ਹਾਲ ਹੀ 'ਚ 4 ਲੱਖ ਪੌਂਡ ਤੋਂ ਵੱਧ ਰਕਮ ਦੀ ਹੇਰਾਫੇਰੀ ਕਬੂਲ ਕੀਤੀ ਹੈ | ਇਹ ਸਾਰਾ ਮਾਮਲਾ 'ਆਪਰੇਸ਼ਨ ਬ੍ਰੈਂਚਫੋਰਮ' ਨਾਂਅ ਦੀ ਪੁਲਿਸ ਜਾਂਚ ਨਾਲ ਜੁੜਿਆ ਹੋਇਆ ਹੈ, ਜਿਸ 'ਚ ਸਕਾਟਿਸ਼ ਨੈਸ਼ਨਲ ਪਾਰਟੀ ਦੇ ਫੰਡਾਂ ਦੀ ਵਰਤੋਂ ਦੀ ਜਾਂਚ ਕੀਤੀ ਜਾ ਰਹੀ ਸੀ | ਪੁਲਿਸ ਨੇ 11 ਜੂਨ 2023 ਨੂੰ ਨਿਕੋਲਾ ਸਟਰਜਨ ਨੂੰ ਗਿ੍ਫ਼ਤਾਰ ਕਰਕੇ ਲਗਭਗ ਸੱਤ ਘੰਟੇ ਪੁੱਛਗਿੱਛ ਕੀਤੀ ਸੀ, ਪਰ ਬਾਅਦ 'ਚ ਉਨ੍ਹਾਂ ਨੂੰ ਬਿਨਾਂ ਕਿਸੇ ਦੋਸ਼ ਦੇ ਛੱਡ ਦਿੱਤਾ ਗਿਆ | ਪੁਲਿਸ ਜਾਂਚ 'ਚ ਹੁਣ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਵਲੋਂ ਪੁੱਛਗਿੱਛ ਦÏਰਾਨ ਸਟਰਜਨ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ 'ਚ 'ਕੋਈ ਟਿੱਪਣੀ ਨਹੀਂ' ਕਿਹਾ ਸੀ | ਇਸ 'ਤੇ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਘੇਰਿਆ ਹੈ, ਕਿਉਂਕਿ ਗਿ੍ਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਜਨਤਕ ਤÏਰ 'ਤੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਪੁਲਿਸ ਨਾਲ ਸਹਿਯੋਗ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਗਰਭਵਤੀ ਸਾਂਡਰਾ ਬਿਰਚਮੋਰ ਦੀ ਮੌਤ ਬਣੀ ਇਕ ਭੇਦ ਅਗਲੀ ਖ਼ਬਰ ਲਾਸ ਏਾਜਲਸ 'ਚ ਪੰਜਾਬੀ ਨੌਜਵਾਨ ਗਿ੍ਫ਼ਤਾਰ, ਦੇਸ਼ ਨਿਕਾਲਾ ਸੰਭਵ
Ad Position 24