26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਿ੍ਟਿਸ਼ ਵਿਕਟੋਰੀਆ ਸਕੂਲ ਵਿਚ ਦੋ ਰੋਜ਼ਾ ਸਮਰ ਕੈਂਪ ਦਾ ਸ਼ੁੱਭ ਆਰੰਭ

Ad Position 21
No active advertisement
ਅਜੀਤ ਡੈਸਕ 28-05-2026
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ)-ਬਿ੍ਟਿਸ਼ ਵਿਕਟੋਰੀਆ ਸਕੂਲ ਵਿਚ ਦੋ ਰੋਜ਼ਾ ਸਮਰ ਕੈਂਪ ਦਾ ਆਰੰਭ ਕੀਤਾ ਗਿਆ | ਕੈਂਪ ਦੇ ਪਹਿਲੇ ਦਿਨ ਸਕੂਲ ਦਾ ਮਾਹੌਲ ਰੰਗਾਂ, ਉਤਸ਼ਾਹ, ਖ਼ੁਸ਼ੀਆਂ ਤੇ ਵਿਦਿਆਰਥੀਆਂ ਦੀਆਂ ਮੁਸਕਾਨਾਂ ਨਾਲ ਮਹਿਕ ਉੱਠਿਆ | ਕਿੰਡਰਗਾਰਟਨ ਤੋਂ ਲੈ ਕੇ ਸੀਨੀਅਰ ਵਿੰਗ ਤੱਕ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਵੱਖ-ਵੱਖ ਰਚਨਾਤਮਿਕ ਤੇ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲਿਆ | ਸਮਰ ਕੈਂਪ ਦੌਰਾਨ ਮਾਹਿਰ ਟ੍ਰੇਨਰਾਂ ਦੀ ਰਹਿਨੁਮਾਈ ਹੇਠ ਕਈ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ | ਕੈਂਪ ਮੌਕੇ ਇੰਡੋਰ ਤੇ ਆਊਟਡੋਰ ਗੇਮਾਂ, ਐਰੋਬਿਕਸ, ਯੋਗਾ, ਜ਼ੁੰਬਾਵੀ, ਕਿ੍ਕਟ, ਫੁੱਟਬਾਲ, ਬੈਡਮਿੰਟਨ ਮੁਕਾਬਲੇ, ਗਿੱਧਾ, ਭੰਗੜਾ, ਡਾਂਸ ਤੇ ਮਿਊਜ਼ਿਕ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪਿ੍ੰਸੀਪਲ ਸੁਨੀਤਾ ਸਭਰਵਾਲ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਤੇ ਉਤਸ਼ਾਹ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਫੱਤੂਢੀਂਗਾ ਦਾ ਡੈਲੀਗੇਟ ਇਜਲਾਸ ਹੋਇਆ ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਸਰਕਲ ਫਗਵਾੜਾ ਦੀ ਮੀਟਿੰਗ ਹੋਈ
Ad Position 24