26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਫੱਤੂਢੀਂਗਾ ਦਾ ਡੈਲੀਗੇਟ ਇਜਲਾਸ ਹੋਇਆ

Ad Position 21
No active advertisement
ਅਜੀਤ ਡੈਸਕ 28-05-2026
ਫੱਤੂਢੀਂਗਾ, 27 ਮਈ (ਬਲਜੀਤ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਨਜ਼ਦੀਕ ਪਿੰਡ ਬੂਹ ਵਿਖੇ ਡੈਲੀਗੇਟ ਇਜਲਾਸ ਕੀਤਾ ਗਿਆ | ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸ਼ਹੀਦ ਹੋਏ ਮਜ਼ਦੂਰਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਉਪਰੰਤ ਜਥੇਬੰਦੀ ਦਾ ਐਲਾਨਨਾਮਾ ਤੇ ਵਿਧਾਨ ਬਲਦੇਵ ਅਟਵਾਲ ਵਲੋਂ ਪੜਿ੍ਹਆ ਗਿਆ | ਬੀਤੇ ਦੀ ਸਰਗਰਮੀਆਂ ਦੀ ਰਿਪੋਰਟ ਕਸ਼ਮੀਰਾ ਸਿੰਘ ਭੰਡਾਲ ਦੋਨਾ ਨੇ ਪੇਸ਼ ਕੀਤੀ, ਜਿਸ 'ਤੇ ਵਿਸਥਾਰ ਵਿਚ ਚਰਚਾ ਹੋਈ | ਇਸ ਮੌਕੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਮਜ਼ਦੂਰ ਜਮਾਤ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਸੰਘਰਸ਼ ਛੇੜਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਖੇਤਾਂ, ਸਨਅਤਾਂ, ਉਸਾਰੀ ਆਦਿ ਖੇਤਰਾਂ ਵਿਚ ਇਹ ਸਿਸਟਮ ਮਜ਼ਦੂਰਾਂ ਦੀ ਰੱਜ ਕੇ ਲੁੱਟ ਕਰਦਾ ਹੈ | ਮਜ਼ਦੂਰੀ ਦੀ ਦਿਹਾੜੀ ਦਾ ਸਮਾਂ 12 ਘੰਟੇ ਕਰਕੇ ਕਿਰਤ ਦੀ ਹੋਰ ਵੀ ਲੁੱਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ ਨਾ ਤਾਂ ਯੋਗਤਾ ਅਨੁਸਾਰ ਕੰਮ ਮਿਲਦਾ ਹੈ ਤੇ ਨਾ ਹੀ ਤਨਖ਼ਾਹ | ਇਕ ਤੋਂ ਬਾਅਦ ਇੱਕ ਮਜ਼ਦੂਰ ਵਿਰੋਧੀ ਅਤੇ ਪੂੰਜੀਪਤੀਆਂ ਦੇ ਪੱਖੀ ਕਾਨੂੰਨ ਘੜੇ ਜਾ ਰਹੇ ਹਨ | ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਧੰੂਏਾ ਦੇ ਪਹਾੜ ਖੜੇ ਕਰ ਰਹੀਆਂ ਹਨ | ਅਜਿਹੇ ਹਾਲਾਤਾਂ ਵਿਚ ਸਾਨੂੰ ਸੰਘਰਸ਼ਾਂ ਉੱਤੇ ਟੇਕ ਰੱਖਣੀ ਚਾਹੀਦੀ ਹੈ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇ ਮੱਲ ਨੇ ਆਪਣੀ ਜਥੇਬੰਦੀ ਵੱਲੋਂ ਭਰਾਤਰੀ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਰਤੀ ਮਜ਼ਦੂਰ ਜਮਾਤ 'ਤੇ ਚੌਤਰਫਾ ਹਮਲੇ ਹੋ ਰਹੇ ਹਨ | ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਦੇ ਵਿਰੋਧ ਵਿਚ ਮਜ਼ਦੂਰਾਂ ਦੇ ਤਿੱਖੇ ਸੰਘਰਸ਼ ਫੁੱਟ ਰਹੇ ਹਨ ਪਰ ਸਰਕਾਰਾਂ ਉਲਟਾ ਮਜ਼ਦੂਰਾਂ ਦੇ ਵਿਰੁੱਧ ਭੁਗਤਦਿਆਂ ਉਨ੍ਹਾਂ ਉੱਤੇ ਜਬਰ ਢਾਹ ਰਹੀਆਂ ਹਨ ਜਿਸ ਦਾ ਮੁਕਾਬਲਾ ਜਥੇਬੰਦਕ ਤਾਕਤ ਅਤੇ ਸੰਘਰਸ਼ਾਂ ਨਾਲ ਕਰਨਾ ਚਾਹੀਦਾ ਹੈ | ਹਾਜ਼ਰ ਡੈਲੀਗੇਟਾਂ ਵੱਲੋਂ ਫੱਤੂਢੀਂਗਾ ਤੇ ਢਿਲਵਾਂ ਏਰੀਆ ਕਮੇਟੀਆਂ ਗਠਨ ਕੀਤਾ ਗਿਆ ਭਵਿੱਖ ਲਈ ਅਹੁਦੇਦਾਰਾਂ ਦੀ ਚੋਣ ਕਰਦਿਆਂ ਸਰਪ੍ਰਸਤ ਹੰਸਾਂ ਸਿੰਘ ਮੁੰਡੀ, ਇਲਾਕਾ ਕਮੇਟੀ ਦੇ ਪ੍ਰਧਾਨ ਜੱਗਾਂ ਸਿੰਘ ਬੂਹ, ਮੀਤ ਪ੍ਰਧਾਨ ਅਮਰਜੀਤ ਸਿੰਘ ਮੁੰਡੀ ਛੰਨਾਂ, ਇੰਦਰਜੀਤ ਸਿੰਘ ਨੂੰ ਸਕੱਤਰ, ਸਰਦੂਲ ਸਿੰਘ ਨੂੰ ਜੁਆਇੰਟ ਸਕੱਤਰ, ਬਿੰਦਰ ਸਿੰਘ ਵਿੱਤ ਸਕੱਤਰ, ਕਸ਼ਮੀਰ ਸਿੰਘ, ਬਲਵੀਰ ਸਿੰਘ, ਅਮਰੀਕ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ | ਢਿਲਵਾਂ ਏਰੀਆ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਜਸਵੀਰ ਸਿੰਘ ਸੰਗੋਜਲਾ ਨੂੰ ਸਕੱਤਰ, ਲਵਜੀਤ ਸਿੰਘ ਭੂਲੋਵਾਲ ਨੂੰ ਵਿੱਤ ਸਕੱਤਰ, ਪਰਮਜੀਤ ਸਿੰਘ ਪ੍ਰੈੱਸ ਸਕੱਤਰ, ਜਸਵਿੰਦਰ ਸਿੰਘ, ਰਤਨ ਸਿੰਘ, ਜਸਵੀਰ ਸਿੰਘ ਸੋਨੀ ਭੂਲੋਵਾਲ ਕਮੇਟੀ ਮੈਂਬਰ ਚੁਣੇ ਗਏ | ਅੰਤ ਵਿਚ ਯੂਨੀਅਨ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਜਵਾਲਾਪੁਰ ਵੱਲੋਂ ਪੇਸ਼ ਕੀਤੇ ਮਤੇ ਪਾਸ ਕਰਕੇ ਮਜ਼ਦੂਰ ਦੀ ਦਿਹਾੜੀ 1 ਹਜਾਰ ਰੁਪਏ ਕਰਨ, ਮਾਸਿਕ ਤਨਖ਼ਾਹ 30 ਹਜਾਰ ਰੁਪਏ ਕਰਨ, ਪੰਚਾਇਤੀ ਜ਼ਮੀਨ ਦੇ ਠੇਕੇ ਦੀ ਰਾਸ਼ੀ ਵਿਚ ਕੀਤਾ 20 ਫ਼ੀਸਦੀ ਵਾਧਾ ਵਾਪਸ ਲੈਣ, ਸਹਿਕਾਰੀ ਸੁਸਾਇਟੀ ਦੇ ਕਰਜ਼ੇ ਦੇ ਨੋਟਿਸ ਭੇਜਣੇ ਬੰਦ ਕਰਕੇ ਕਰਜ਼ੇ ਮੁਆਫ਼ ਕਰਨ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਘੱਟ ਰਾਸ਼ੀ 'ਤੇ ਦੇਣ, ਲੋੜਵੰਦਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦੀ ਮੰਗ ਕੀਤੀ | ਇਸ ਮੌਕੇ ਮਜ਼ਦੂਰ ਆਗੂ ਹੰਸਾਂ ਸਿੰਘ ਮੁੰਡੀ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ | ਹਾਜ਼ਰ ਡੈਲੀਗੇਟਾਂ ਸੁਖਦੀਪ ਕੌਰ, ਆਸ਼ਾ ਰਾਣੀ, ਬੀਬੀ ਛਿੰਦੋ, ਸਵਰਨੀ, ਸਰਬਜੀਤ ਕੌਰ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਕੋਮਲਪ੍ਰੀਤ ਕੌਰ ਤੋਂ ਇਲਾਵਾ ਕਿਸਾਨ ਆਗੂ ਕੁਲਵਿੰਦਰ ਸਿੰਘ ਭੰਡਾਲ ਬੇਟ, ਗੁਰਭੇਜ ਸਿੰਘ ਬੂਹ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੁਲੱਥ ਵਿਖੇ ਹੋਈ ਕਿਸਾਨਾਂ ਦੀ ਇਕੱਤਰਤਾ ਦੌਰਾਨ ਹੋਈਆਂ ਅਹਿਮ ਵਿਚਾਰਾਂ ਅਗਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਵਿਚ ਦੋ ਰੋਜ਼ਾ ਸਮਰ ਕੈਂਪ ਦਾ ਸ਼ੁੱਭ ਆਰੰਭ
Ad Position 24