26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭੁਲੱਥ ਵਿਖੇ ਹੋਈ ਕਿਸਾਨਾਂ ਦੀ ਇਕੱਤਰਤਾ ਦੌਰਾਨ ਹੋਈਆਂ ਅਹਿਮ ਵਿਚਾਰਾਂ

Ad Position 21
No active advertisement
ਅਜੀਤ ਡੈਸਕ 28-05-2026
ਭੁਲੱਥ, 27 ਮਈ (ਮਨਜੀਤ ਸਿੰਘ ਰਤਨ)-ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ 15 ਦਿਨਾਂ ਦੇ ਵਿਚ ਚਾਰ ਵਾਰੀ ਵਾਧਾ ਅਤੇ ਜੋ ਅੱਗੇ ਤੋਂ ਹੋਰ ਵਾਧਾ ਕਰਨ ਦੀ ਤਿਆਰੀ ਵਿਚ ਹੈ ਉਸ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪੁਰਜ਼ੋਰ ਨਿੰਦਾ ਕੀਤੀ ਜਾਂਦੀ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ ਦੀ ਅਗਵਾਈ ਹੇਠ ਵਿਖੇ ਹੋਈ ਕਿਸਾਨਾਂ ਦੀ ਇਕੱਤਰਤਾ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਨੇ ਕਿਸਾਨਾਂ ਦਾ ਝੋਨੇ ਦਾ ਰੇਟ 72 ਰੁਪਏ ਕੁਇੰਟਲ ਵਧਾਇਆ ਹੈ | ਮਹਿੰਗਾਈ ਸੂਚਕ ਅੰਕ ਦੇ ਹਿਸਾਬ ਨਾਲ ਝੋਨੇ ਦਾ ਰੇਟ 4000 ਰੁਪਏ ਕੁਇੰਟਲ ਦਿੱਤਾ ਜਾਵੇ ਅਤੇ ਪੰਜਾਬ ਸਰਕਾਰ ਡੀਜ਼ਲ ਤੇ ਜੋ ਟੈਕਸ ਲਾਉਂਦੀ ਹੈ ਉਸ ਤੇ ਵੀ ਕਿਸਾਨਾਂ ਨੂੰ 10 ਰੁਪਏ ਲੀਟਰ ਤੇ ਛੋਟ ਦੇਵੇ ਕਿਉਂਕਿ ਝੋਨੇ ਦੀ ਬਿਜਾਈ ਵਿਚ ਜਨਰੇਟਰ ਟਰੈਕਟਰਾਂ ਤੇ ਬਹੁਤ ਡੀਜ਼ਲ ਫੂਕਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਲੰਡਰ ਨਹੀਂ ਮਿਲ ਰਹੇ ਲੋਕ ਖੱਜਲ ਖ਼ੁਆਰ ਹੋ ਰਹੇ ਹਨ ਬਹੁਤ ਲੋਕਾਂ ਨੂੰ ਸਲੰਡਰ ਬੁੱਕ ਕਰਨ ਦੀ ਸਮਝ ਹੀ ਨਹੀਂ ਆ ਰਹੀ ਆਮ ਗ਼ਰੀਬ ਲੋਕਾਂ ਕੋਲ ਵੱਡੇ ਆਈਫੋਨ ਨਹੀਂ ਹਨ ਤੇ ਨਾ ਹੀ ਉਨ੍ਹਾਂ ਨੂੰ ਓ.ਟੀ.ਪੀ. ਕੱਢਣਾ ਆਉਂਦਾ ਹੈ ਇਸ ਲਈ ਲੋਕਾਂ ਪਹਿਲਾਂ ਦੀ ਤਰ੍ਹਾਂ ਹੀ ਸਲੰਡਰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਗਰਮੀ ਬਹੁਤ ਪੈ ਰਹੀ ਹੈ ਮੱਕੀ, ਖ਼ਰਬੂਜ਼ਾ, ਹਦਵਾਣਾ ਤੇ ਸਬਜ਼ੀਆਂ ਸੁੱਕ ਰਹੀਆਂ ਹਨ ਇਸ ਲਈ ਕਿਸਾਨਾਂ ਨੂੰ ਅੱਠ ਘੰਟੇ ਦਿਨ ਟਾਈਮ ਬਿਜਲੀ ਦਿੱਤੀ ਜਾਵੇ ਤੇ ਜਦੋਂ ਨੁਕਸ ਪੈ ਜਾਂਦਾ ਹੈ ਉਸ ਵਿਚ ਕੰਪਨਸੇਸ਼ਨ ਦਿੱਤੀ ਜਾਵੇ ਤੇ ਪੈਡੀ ਸੀਜ਼ਨ ਤੋਂ ਪਹਿਲਾਂ ਹੀ ਸਾਰੇ ਟਰਾਂਸਫ਼ਾਰਮਰ, ਲਾਈਨਾਂ, ਖੰਭੇ ਟੁੱਟੇ ਭੱਜੇ ਠੀਕ ਕੀਤੇ ਜਾਣ ਤੇ ਮੋਟਰਾਂ ਵੱਡੀਆਂ ਕਰਨ ਵਾਸਤੇ ਬੀ.ਡੀ.ਐਸ. ਸਕੀਮ ਤਿੰਨ ਮਹੀਨੇ ਵਾਸਤੇ 1200 ਹਾਰਸ ਪਾਵਰ ਤੇ ਲਾਗੂ ਕੀਤੀ ਜਾਵੇ, ਕਿਉਂਕਿ ਪਾਣੀ ਡੂੰਘਾ ਚਲਾ ਗਿਆ ਤੇ ਮੋਟਰਾਂ ਵੱਡੀਆਂ ਪਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜੋ ਕਿਸਾਨ ਝੋਨਾ ਲਾਉਣ ਤੋਂ ਪਹਿਲਾਂ ਖ਼ਾਲੀ ਖੇਤਾਂ ਵਿਚ ਪਾਣੀ ਛੱਡਦੇ ਹਨ ਉਹ ਨਾ ਛੱਡਣ ਕਿਉਂਕਿ ਪਾਣੀ ਦੂਰ ਚਲਾ ਗਿਆ ਤੇ ਪਾਣੀ ਛੱਡਣ ਨਾਲ ਦੁਬਾਰਾ ਕੱਖ ਉੱਗ ਜਾਂਦੇ ਹਨ ਤੇ ਫਿਰ ਦੁਬਾਰਾ ਖੇਤ ਵਾਹੁਣ ਨਾਲ ਟਰੈਕਟਰ ਤੇ ਡੀਜ਼ਲ ਦਾ ਖਰਚਾ ਹੋਵੇਗਾ | ਇਸ ਮੌਕੇ ਬਲਵਿੰਦਰ ਸਿੰਘ ਖੱਸਣ, ਗੁਰਦੇਵ ਸਿੰਘ ਖੱਸਣ, ਸਰਵਨ ਸਿੰਘ ਖੱਸਣ, ਗੁਲਜ਼ਾਰ ਸਿੰਘ ਖੱਸਣ ਜ਼ਿਲ੍ਹਾ ਖ਼ਜ਼ਾਨਚੀ, ਬਲਬੀਰ ਸਿੰਘ ਖੱਸਣ, ਮਹਿੰਦਰ ਸਿੰਘ ਸਰਪੰਚ ਬਾਗੜੀਆਂ, ਉਮਰਾਓ ਸਿੰਘ ਬਾਗੜੀਆਂ, ਗੁਰਮੀਤ ਸਿੰਘ ਇਕਾਈ ਪ੍ਰਧਾਨ ਭੁਲੱਥ, ਮਲਕੀਤ ਸਿੰਘ ਚੀਮਾ ਕਮਰਾਏ, ਬਲਵਿੰਦਰ ਸਿੰਘ ਕਮਰਾਏ, ਪਰਮਜੀਤ ਸਿੰਘ ਜਨਰਲ ਸਕੱਤਰ ਭੁਲੱਥ, ਦਲਜੀਤ ਸਿੰਘ ਚੀਮਾ ਲਿੱਟਾਂ ਇਕਾਈ ਪ੍ਰਧਾਨ, ਸ਼ਿੰਗਾਰਾ ਸਿੰਘ ਬੋਪਾਰਾਏ, ਕਸ਼ਮੀਰ ਸਿੰਘ ਬਲਾਕ ਮੀਤ ਪ੍ਰਧਾਨ ਭੁਲੱਥ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਿੰਦਰਵੀਰ ਦੀ ਉਪਲਬਧੀ ਪੂਰੇ ਦੇਸ਼ ਲਈ ਮਾਣ ਵਾਲੀ ਗੱਲ- ਮੋਹਨ ਸਿੰਘ ਡਾਲਾ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਫੱਤੂਢੀਂਗਾ ਦਾ ਡੈਲੀਗੇਟ ਇਜਲਾਸ ਹੋਇਆ
Ad Position 24