ਸ਼ਹਿਰ ਦੀ ਬਿਜਲੀ ਸਪਲਾਈ ਗੁੱਲ ਹੋਣ ਕਾਰਨ ਵਿਰਸਾ ਵਿਹਾਰ ਵਿਖੇ ਬਣੇ ਵੋਟ ਗਿਣਤੀ ਕੇਂਦਰ ਅੰਦਰ ਛਾਇਆ ਹਨੇਰਾ
ਅਜੀਤ ਡੈਸਕ
28-05-2026
ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਨਿਗਮ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਕੀਤੀ ਨਾਅਰੇਬਾਜ਼ੀ
ਵਿਰਸਾ ਵਿਹਾਰ 'ਚ ਬਣੇ ਵੋਟ ਗਿਣਤੀ ਕੇਂਦਰ ਸਟਰਾਂਗ ਰੂਮ ਦੀ ਬਿਜਲੀ ਸਪਲਾਈ ਕਈ ਘੰਟਿਆਂ ਤੋਂ ਬੰਦ ਹੋਣ ਕਾਰਨ ਨਿਗਮ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਵਿਰਸਾ ਵਿਹਾਰ ਦੇ ਬਾਹਰ ਰਾਤ ਨੂੰ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਵਿਰੁੱਧ ਮਾੜੇ ਪ੍ਰਬੰਧਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ |