ਕਪੂਰਥਲਾ, 27 ਮਈ (ਸਡਾਨਾ)-ਸਰਕੁਲਰ ਰੋਡ 'ਤੇ ਸਥਿਤ ਪਾਵਰਕਾਮ ਦੇ 132 ਕੇ.ਵੀ. ਸਬ ਸਟੇਸ਼ਨ ਵਿਖੇ ਅੱਜ ਸ਼ਾਮ ਦੇ ਸਮੇਂ ਅਚਾਨਕ ਅੱਗ ਲੱਗ ਗਈ, ਜੋ ਕਿ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਗਈ ਅਤੇ ਕੁੱਝ ਹੀ ਮਿੰਟਾਂ ਵਿਚ ਸ਼ਹਿਰ ਦੇ ਬਹੁਤੇ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਤੇ ਫਾਇਰ ਬਿ੍ਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਐਸ.ਪੀ. ਸੋਂਧੀ ਨੇ ਇਕ ਸੰਦੇਸ਼ ਜਾਰੀ ਕਰਕੇ ਦੱਸਿਆ ਕਿ 132 ਕੇ.ਵੀ. ਸਬ ਸਟੇਸ਼ਨ ਵਿਖੇ ਇਕ ਬਰੇਕਰ ਉਪਕਰਨ ਨੂੰ ਅੱਗ ਲੱਗਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਅੱਗ 'ਤੇ ਕਾਬੂ ਪਾਉਣ ਉਪਰੰਤ ਬਿਜਲੀ ਸਪਲਾਈ ਨੂੰ ਮੁੜ ਚਾਲੂ ਕਰਨ ਲਈ ਕੁੱਝ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਫੀਡਰਾਂ 'ਤੇ ਬਿਜਲੀ ਦਾ ਲੋਡ ਸ਼ਿਫਟ ਕਰਕੇ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਵਿਚ ਥੋੜਾ ਸਮਾਂ ਲੱਗੇਗਾ ਤੇ ਇਸ ਸਬੰਧੀ ਜੰਗੀ ਪੱਧਰ 'ਤੇ ਕਾਰਜ ਜਾਰੀ ਹਨ | ਉਨ੍ਹਾਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ |