23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਚੂਹੜਪੁਰ 'ਚ ਫਿਰਨੀ ਦੀ ਜਗਾ ਖ਼ੁਰਦ ਬੁਰਦ ਕਰਨ ਦੇ ਪਿੰਡ ਵਾਸੀਆਂ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 28-05-2026
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ)-ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਕੌਮੀ ਪ੍ਰਧਾਨ ਸਰਦੂਲ ਸਿੰਘ ਥਿੰਦ, ਮਲਕੀਤ ਸਿੰਘ ਆਦਿ ਪਿੰਡ ਚੂਹੜਪੁਰ ਵਾਸੀਆਂ ਨੇ ਡੀ.ਡੀ.ਪੀ.ਓ. ਕਪੂਰਥਲਾ ਅਤੇ ਬੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਨੂੰ ਇੱਕ ਪੱਤਰ ਲਿਖ ਕੇ ਦੱਸਿਆ ਕਿ ਪਿੰਡ ਦੀ ਪੰਚਾਇਤ ਦੀ ਕਥਿਤ ਮਿਲੀ ਭੁਗਤ ਨਾਲ ਪਿੰਡ ਦੀ ਫਿਰਨੀ ਨੂੰ ਕੁੱਝ ਇਕ ਥਾਂ ਤੋਂ 22 ਤੋਂ 16 ਫੁੱਟ ਕਰ ਦਿੱਤਾ ਗਿਆ ਹੈ | ਉਨ੍ਹਾਂ ਪੱਤਰ ਵਿਚ ਦੱਸਿਆ ਕਿ ਪੰਚਾਇਤ ਨੇ ਪਿੰਡ ਦੇ ਕੁੱਝ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਦੇ ਘਰ ਦੇ ਅੱਗੋਂ ਪਿੰਡ ਦੀ 22 ਫੁੱਟ ਫਿਰਨੀ ਨੂੰ 16 ਫੁੱਟ ਕਰ ਦਿੱਤਾ ਹੈ ਜਦਕਿ ਪਿੰਡ ਦੇ ਚਾਰੇ ਚੁਫੇਰੇ ਇਹ ਫਿਰਨੀ 22 ਫੁੱਟ ਦੀ ਹੈ | ਉਨ੍ਹਾਂ ਦੱਸਿਆ ਕਿ ਫਿਰਨੀ ਦੇ ਨਾਲ ਜਿੱਥੇ ਨੀਵੀਂ ਜਗ੍ਹਾ ਹੈ, 13 ਇੰਚੀ ਕੰਧ ਸਮੇਤ ਪਿੱਲਰ ਤਿਆਰ ਕੀਤੀ ਗਈ ਹੈ ਜਦ ਕਿ ਦੋ ਘਰਾਂ ਨਾਲ ਕਥਿਤ ਪੈਸੇ ਦਾ ਲੈਣ ਦੇਣ ਕਰਕੇ ਤੇ ਮਿਲੀਭੁਗਤ ਨਾਲ ਉਨ੍ਹਾਂ ਦੇ ਘਰ ਅੱਗੇ 16 ਫੁੱਟ ਦੀ ਫੁੱਟ ਦੀ ਫਿਰਨੀ ਤਿਆਰ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਜਗ੍ਹਾ ਨਾਲ ਜੋ ਸੀਵਰੇਜ ਸਿਸਟਮ ਪਾਇਆ ਜਾ ਰਿਹਾ ਹੈ, ਉਹ ਵੀ ਬਹੁਤ ਹੀ ਘਟੀਆ ਮੈਟੀਰੀਅਲ ਅਤੇ ਘਟੀਆ ਹੌਦੀਆਂ ਤਿਆਰ ਕਰਕੇ ਪਾਇਆ ਜਾ ਰਿਹਾ ਹੈ | ਉਨ੍ਹਾਂ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਆਪਣੇ ਪੱਧਰ ਤੇ ਪੰਚਾਇਤ ਅਫ਼ਸਰ ਜਾਂ ਕਿਸੇ ਹੋਰ ਅਫ਼ਸਰ ਰਾਹੀਂ ਪੜਤਾਲ ਕਰਕੇ ਬਣਦੀ 22 ਫੁੱਟ ਫਿਰਨੀ ਪੂਰੀ ਕਰਨ ਉਪਰੰਤ ਸੀਵਰੇਜ ਤੇ ਇੰਟਰ ਲੋਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤੇ ਘਟੀਆ ਮੈਟੀਰੀਅਲ ਵਰਤਣ ਦੇ ਦੋਸ਼ ਹੇਠ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਮਾਮਲੇ ਵਿਚ ਤੁਰੰਤ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਡਾਇਰੈਕਟਰ, ਪੰਚਾਇਤ ਵਿਭਾਗ ਅਤੇ ਪੰਚਾਇਤ ਮੰਤਰੀ ਨੂੰ ਮਿਲ ਕੇ ਮਾਮਲੇ ਤੋਂ ਜਾਣੂ ਕਰਵਾਉਣਗੇ | ਇਸ ਸੰਬੰਧ ਵਿਚ ਸਰਪੰਚ ਜਰਨੈਲ ਸਿੰਘ ਚੂਹੜਪੁਰ ਅਤੇ ਪੰਚਾਇਤ ਸਕੱਤਰ ਕਸ਼ਮੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਜਿਸ ਤਰ੍ਹਾਂ ਪਿੱਛੋਂ ਬਣੀ ਆ ਰਹੀ ਸੀ, ਉਸੇ ਤਰ੍ਹਾਂ ਹੀ ਹੁਣ ਬਣਾਈ ਗਈ ਹੈ ਤੇ ਉਸ ਵਿਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਗਿਆ ਹੈ | ਉਨ੍ਹਾਂ ਸੀਵਰੇਜ ਦੇ ਚੱਲ ਰਹੇ ਕੰਮ ਵਿਚ ਘਟੀਆ ਸਮਾਨ ਦੀ ਵਰਤੋਂ ਦੇ ਦੋਸ਼ਾਂ ਨੂੰ ਵੀ ਝੁਠਲਾਇਆ | ਇਸ ਸੰਬੰਧ ਵਿਚ ਬੀ.ਡੀ.ਪੀ.ਓ. ਗੁਰਮੀਤ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਛੇਤੀ ਹੀ ਇਸ ਮਾਮਲੇ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ 132 ਕੇ.ਵੀ. ਸਬ ਸਟੇਸ਼ਨ ਵਿਖੇ ਬਿਜਲੀ ਉਪਕਰਨਾਂ ਨੂੰ ਅੱਗ ਲੱਗਣ ਕਾਰਨ ਬਹੁਤੇ ਇਲਾਕਿਆਂ ਦੀ ਬਿਜਲੀ ਹੋਈ ਠੱਪ ਅਗਲੀ ਖ਼ਬਰ ਚੋਰੀ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਨੌਜਵਾਨ ਗਿ੍ਫ਼ਤਾਰ, ਚੋਰੀ ਦਾ ਸਾਮਾਨ ਕੀਤਾ ਬਰਾਮਦ
Ad Position 24