ਆਦਮਪੁਰ, 28 ਮਈ (ਰਮਨ ਦਵੇਸਰ)-ਆਦਮਪੁਰ ਦੀ ਦਾਣਾ ਮੰਡੀ ਵਿਖੇ ਮੁਸਲਿਮ ਭਾਈਚਾਰਾ ਨੇ ਨਾਜ਼ੀਰ ਮੁਹੰਮਦ ਦੀ ਦੇਖ-ਰੇਖ 'ਚ ਈਦ-ਉਲ-ਅਜ਼ਹਾ ਦਾ ਤਿਉਹਾਰ ਉਤਸਾਹ ਨਾਲ ਮਨਾਇਆ ਗਿਆ | ਇਸ ਮੌਕੇ ਨਮਾਜ਼ ਅਦਾ ਕੀਤੀ ਅਤੇ ਮੁਸਲਿਮ ਭਾਈਚਾਰਾ ਨੇ ਇਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ | ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਚੈਅਰਮੇਨ ਪਰਮਜੀਤ ਰਾਜਵੰਸ਼, ਜੱਸ ਦਿਆਲ, ਜੋਗੀ ਗਾਂਧੀ, ਹਜੂਰ ਜੂਰੀ, ਮੁਹੰਮਦ ਯਾਕੂਬ, ਸਬੀਰ ਮੁਹੰਮਦ, ਬਸ਼ੀਰ ਮੁਹੰਮਦ, ਹਾਜੀ ਸ਼ਾਮਦੀ, ਸ਼ਬੀਰ ਮੁਹੰਮਦ, ਹਾਜੀ ਬਸੀਰ ਮੁਹੰਮਦ ਬਸ਼ੀਰ ਮੁਹੰਮਦ, ਹਾਜੀ ਸ਼ਾਮਦੀਨ ਮੌਲਵੀ ਅਨਵਰ, ਅਲੀ ਹੁਸੈਨ ਮੁਹੰਮਦ, ਯਾਕੂ ਮੁਹੰਮਦ, ਕਾਕਾ ਮੁਹੰਮਦ ਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ |