15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰਾਂ ਲਈ ਸੰਗਤਾਂ ਨੇ ਕਣਕ ਦਾ ਤੀਜਾ ਟਰਾਲਾ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 29-05-2026
ਸੁਲਤਾਨਪੁਰ ਲੋਧੀ, 28 ਮਈ (ਥਿੰਦ)-ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਟਿੱਬਾ ਵਾਲੇ , ਸੱਚਖੰਡ ਵਾਸੀ ਸੰਤ ਤਰਲੋਚਨ ਸਿੰਘ ਜੀ ਤੇ ਸੱਚਖੰਡ ਵਾਸੀ ਸੰਤ ਗੁਰਚਰਨ ਸਿੰਘ ਜੀ ਦੇ ਸੇਵਾਦਾਰ ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ਵਾਲਿਆਂ ਦੀ ਅਗਵਾਈ ਹੇਠ ਬੀਤੇ ਦਿਨ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਰੋਜ਼ਾਨਾ ਚੱਲ ਰਹੇ ਗੁਰੂ ਕੇ ਲੰਗਰਾਂ ਲਈ ਪੰਜਾਬ ਵਿਚੋਂ ਤੀਜਾ ਕਣਕ ਦਾ ਟਰਾਲਾ ਭਰ ਕੇ ਅੱਜ ਰਵਾਨਾ ਕੀਤਾ ਗਿਆ, ਜੋ ਕਿ ਜਲਦੀ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਪੁਰਦ ਕੀਤਾ ਜਾਵੇਗਾ | ਉਨ੍ਹਾਂ ਨਾਲ ਇਸ ਸਮੇਂ ਮਹਾਂਪੁਰਸ਼ਾਂ ਦੇ ਸੇਵਾਦਾਰ ਬਾਬਾ ਅਵਤਾਰ ਸਿੰਘ ਧਰਮਸ਼ਾਲਾ ਕਪੂਰਥਲਾ ਵਾਲੇ ਵੀ ਹਾਜ਼ਰ ਸਨ | ਇਸ ਉਪਰੰਤ ਭਾਈ ਮਹਿੰਦਰ ਸਿੰਘ ਡੌਲਾ ਗ੍ਰੰਥੀ ਸਿੰਘ ਨੇ ਪੰਜਾਬ ਦੀਆਂ ਸੇਵਾ ਕਰਨ ਵਾਲੀਆਂ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ, ਤਰੱਕੀ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ | ਇਸ ਮੌਕੇ ਬਾਬਾ ਜਸਪਾਲ ਸਿੰਘ ਅਤੇ ਬਾਬਾ ਅਵਤਾਰ ਸਿੰਘ ਨੇ ਗੁਰੂ ਕੇ ਲੰਗਰਾਂ ਲਈ ਕਣਕ ਭੇਜਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੀਤ ਪ੍ਰਧਾਨ ਗੁਰਦਿਆਲ ਸਿੰਘ ਯੂ.ਕੇ. ਮੈਨੇਜਰ ਗੁਰਦੁਆਰਾ ਬੇਬੇ ਨਾਨਕੀ ਜੀ, ਜਥੇ. ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਭਾਈ ਜਰਨੈਲ ਸਿੰਘ ਵੇਈਾ ਪੂਈਾ ਵਾਲੇ, ਭਾਈ ਗੁਰਦੇਵ ਸਿੰਘ ਵੇਈਾ ਪੂਈਾ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਬੇਰ ਸਾਹਿਬ, ਭਾਈ ਮਹਿੰਦਰ ਸਿੰਘ ਡੌਲਾ, ਜਸਬੀਰ ਸਿੰਘ ਡਡਵਿੰਡੀ, ਜਥੇਦਾਰ ਸੰਤੋਖ ਸਿੰਘ ਮਸੀਤਾਂ, ਸੋਹਣ ਸਿੰਘ ਖਿੰਡਾ, ਰਘਬੀਰ ਸਿੰਘ ਬੱਗਾ ਮੋਠਾਂਵਾਲ, ਪਰਮਜੀਤ ਸਿੰਘ ਪੰਮਾ ਮੋਠਾਂਵਾਲ ,ਨਿਰਮਲ ਸਿੰਘ ਡੋਲਾ, ਬਿਕਰਮਜੀਤ ਸਿੰਘ ਸਰਪੰਚ, ਸਰਵਣ ਸਿੰਘ, ਗੁਰਪ੍ਰੀਤ ਸਿੰਘ, ਪ੍ਰੇਮ ਸਿੰਘ, ਸੁਰਜੀਤ ਸਿੰਘ ,ਅਮਰੀਕ ਸਿੰਘ, ਕਾਬਲ ਸਿੰਘ, ਕਰਮ ਸਿੰਘ, ਜਰਮਨ ਸਿੰਘ, ਹਰਜੀਤ ਸਿੰਘ ਲਾਲਪੁਰਾ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਸੂਰਤਾ ਸਿੰਘ, ਗੁਰਭੇਜ ਸਿੰਘ, ਪਰਮਜੀਤ ਸਿੰਘ, ਨੰਬਰਦਾਰ ਗੁਰਨਾਮ ਸਿੰਘ, ਨੰਬਰਦਾਰ ਬਾਵਾ ਸਿੰਘ ਮਹੀਜੀਤਪੁਰ, ਨੰਬਰਦਾਰ ਸੁਰਿੰਦਰ ਪਾਲ ਸਿੰਘ ਸੋਢੀ ਹੈਬਤਪੁਰ, ਸਤਨਾਮ ਸਿੰਘ, ਜੋਗਿੰਦਰ ਸਿੰਘ, ਸਾਧੂ ਸਿੰਘ ਮੌਜੇਵਾਲ, ਦਿਲਦਾਰ ਸਿੰਘ ਭਾਗੋਰਾਈਆਂ ਤੇ ਸਰਵਣ ਲਾਲ ਸਰਪੰਚ ਪਿੰਡ ਡਡਵਿੰਡੀ ਤੋਂ ਇਲਾਵਾ ਹੋਰ ਸੇਵਾਦਾਰਾਂ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਈਦ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਕਰਵਾਇਆ ਆਈ.ਏ.ਵਾਈ.ਪੀ. ਸਬੰਧੀ ਸਮਾਗਮ
Ad Position 24