ਭੁਲੱਥ, 30 ਮਈ (ਮੇਹਰ ਚੰਦ ਸਿੱਧੂ)-ਨਡਾਲਾ ਰੋਡ ਤੋਂ ਮੁੜਦੇ ਬਾਈਪਾਸ ਭੋਗਪੁਰ ਰੋਡ ਭੁਲੱਥ ਨਜ਼ਦੀਕ ਗੁਰਦੁਆਰਾ ਸੰਤਸਰ ਸਾਹਿਬ ਸੜਕ 'ਤੇ ਪਿਆ ਵੱਡਾ ਖੱਡਾ ਦੇ ਸਕਦਾ ਕਿਸੇ ਵੱਡੇ ਹਾਦਸੇ ਨੂੰ ਸੱਦਾ | ਇਹ ਪ੍ਰਗਟਾਵਾ ਕਰਦਿਆਂ ਵੇਈਾ ਘਾਟ ਭੁਲੱਥ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਨਜ਼ਰ ਆ ਰਿਹਾ ਖੱਡਾ ਜੋ ਭੋਗਪੁਰ ਰੋਡ ਭੁਲੱਥ ਵਿਖੇ ਸਥਿਤ ਹੈ ਤੇ ਨਾਲ ਇੱਕ ਹੋਰ ਨਵਾਂ ਖੱਡਾ ਬਣਦਾ ਜਾ ਰਿਹਾ ਹੈ | ਜੇਕਰ ਇਸ ਪਾਸੇ ਨਗਰ ਪੰਚਾਇਤ ਭੁਲੱਥ ਵੱਲੋਂ ਧਿਆਨ ਨਾ ਦਿੱਤਾ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਜੇਕਰ ਕੋਈ ਵਹੀਕਲਜ਼ ਸਵਾਰ ਉਸ ਵਿਚ ਡਿੱਗ ਜਾਵੇ ਤਾਂ ਇਹ ਖੱਡਾ ਜਾਨਲੇਵਾ ਸਾਬਤ ਹੋ ਸਕਦਾ ਹੈ, ਇਸ ਕਰਕੇ ਇਸ ਖੱਡੇ ਵੱਲ ਧਿਆਨ ਦੇ ਕੇ ਰਾਹਗੀਰਾਂ ਨੂੰ ਆ ਰਹੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ | ਇਸ ਮੌਕੇ ਲਖਵਿੰਦਰ ਸਿੰਘ, ਪਰਗਟ ਸਿੰਘ ਚੀਮਾ, ਅਹਿਮਦ, ਮੁਸਤਕੀਮ, ਮੁਰਸ਼ਾਦ ਤੇ ਰਾਹੁਲ ਹਾਜ਼ਰ ਸਨ |