ਨਗਰ ਕੌਂਸਲ ਚੋਣਾਂ ਸੁਲਤਾਨਪੁਰ ਲੋਧੀ-ਕਿਸ ਉਮੀਦਵਾਰ ਨੂੰ ਮਿਲੀਆਂ ਕਿੰਨੀਆਂ ਵੋਟਾਂ <br/>
ਅਜੀਤ ਡੈਸਕ
31-05-2026
ਕਿਸ ਉਮੀਦਵਾਰ ਨੂੰ ਆਪੋ ਆਪਣੇ ਵਾਰਡਾਂ ਚੋਂ ਕਿੰਨੀਆਂ ਵੋਟਾਂ ਮਿਲੀਆਂ ਦਾ ਵੇਰਵਾ ਇਸ ਪ੍ਰਕਾਰ ਹੈ
ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 1 ਵਿਚੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਦੀਪ ਕੌਰ ਨੂੰ 212 ਵੋਟਾਂ, ਵਿਧਾਇਕ ਰਾਣਾ ਧੜੇ ਦੀ ਜਸਪ੍ਰੀਤ ਕੌਰ ਨੂੰ 40, ਆਮ ਆਦਮੀ ਪਾਰਟੀ ਦੀ ਕਿਰਨਜੀਤ ਕੌਰ ਨੂੰ 5 ਵੋਟਾਂ ਅਤੇ ਭਾਜਪਾ ਦੀ ਸੁਰੇਸ਼ ਰਾਣੀ ਨੂੰ 02 ਵੋਟਾਂ ਮਿਲੀਆਂ |
ਵਾਰਡ ਨੰਬਰ 2 ਤੋਂ ਰਾਣਾ ਧੜੇ ਦੇ ਅਸ਼ੋਕ ਮੋਗਲਾ ਨੂੰ 238 ਵੋਟਾਂ, ਆਪ ਦੇ ਜਤਿੰਦਰ ਸੇਠੀ ਨੂੰ 371 ਵੋਟਾਂ, ਕਾਂਗਰਸ ਦੇ ਗੁਰਦੀਪ ਸਿੰਘ ਕਾਲਾ ਨੂੰ 53 ਵੋਟਾਂ, ਭਾਜਪਾ ਦੇ ਮੁਕੇਸ਼ ਧੀਰ ਨੂੰ 03 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਢਿੱਲੋਂ ਨੂੰ 17 ਵੋਟਾਂ ਮਿਲੀਆਂ |
ਵਾਰਡ ਨੰਬਰ 3 ਵਿਚੋਂ ਰਾਣਾ ਧੜੇ ਦੀ ਰਵੀ ਕਾਂਤਾ ਨੂੰ 428 ਵੋਟਾਂ, ਆਪ ਦੀ ਪ੍ਰਵੀਨ ਚੌਹਾਨ ਨੂੰ 363 ਵੋਟਾਂ ਅਤੇ ਕਾਂਗਰਸ ਦੀ ਪੂਜਾ ਰਾਣੀ ਨੂੰ 133 ਵੋਟਾਂ ਮਿਲੀਆਂ |
ਵਾਰਡ ਨੰਬਰ 4 ਤੋਂ ਰਾਣਾ ਧੜੇ ਦੇ ਪਵਨ ਕਨੌਜੀਆ ਨੂੰ 348 ਵੋਟਾਂ, ਆਪ ਦੇ ਕਮਲਪ੍ਰੀਤ ਸੋਨੀ ਨੂੰ 180 ਵੋਟਾਂ, ਭਾਜਪਾ ਦੇ ਅਜੇ ਸ਼ੰਕਰ ਜੋਸ਼ੀ ਨੂੰ 57 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਧਰਮਰਾਜ ਨੂੰ 100 ਵੋਟਾਂ ਅਤੇ ਕਾਂਗਰਸ ਦੇ ਦਵਿੰਦਰ ਕੁਮਾਰ ਡੀ ਕੇ ਨੂੰ 33 ਵੋਟਾਂ ਮਿਲੀਆਂ |
ਵਾਰਡ ਨੰਬਰ 5 ਤੋਂ ਰਾਣਾ ਧੜੇ ਦੀ ਗੁਰਜੀਤ ਕੌਰ ਨੂੰ 443 ਵੋਟਾਂ, ਆਪ ਦੀ ਹਰਪ੍ਰੀਤ ਕੌਰ ਨੂੰ 43 ਵੋਟਾਂ, ਭਾਜਪਾ ਦੀ ਹਰਜਿੰਦਰ ਕੌਰ ਨੂੰ 18 ਵੋਟਾਂ , ਸ਼੍ਰੋਮਣੀ ਅਕਾਲੀ ਦਲ ਦੀ ਅਮਰਜੀਤ ਕੌਰ ਨੂੰ 17 ਵੋਟਾਂ ਅਤੇ ਕਾਂਗਰਸ ਦੀ ਪ੍ਰਵੀਨ ਬਤਰਾ ਨੂੰ 12 ਵੋਟਾਂ ਪਈਆਂ |
ਵਾਰਡ ਨੰਬਰ 6 ਤੋਂ ਆਪ ਦੇ ਰਜੀਵ ਧੀਰ ਨੂੰ 570 ਵੋਟਾਂ, ਰਾਣਾ ਧੜੇ ਦੇ ਦੀਪਕ ਧੀਰ ਰਾਜੂ ਨੂੰ 237 ਵੋਟਾਂ ਤੇ ਭਾਜਪਾ ਦੇ ਚੇਤਨ ਸ਼ਰਮਾ ਨੂੰ 08 ਵੋਟਾਂ ਮਿਲੀਆਂ |
ਵਾਰਡ ਨੰਬਰ 7 ਤੋਂ ਰਾਣਾ ਧੜੇ ਦੀ ਅਮਰਜੀਤ ਕੌਰ ਨੂੰ 558 ਵੋਟਾਂ, ਆਪ ਦੀ ਮੰਜੂ ਬਾਲਾ ਨੂੰ 293 ਵੋਟਾਂ ਤੇ ਭਾਜਪਾ ਦੀ ਕਮਲੇਸ਼ ਰਾਣੀ ਨੂੰ 07 ਵੋਟਾਂ ਮਿਲੀਆਂ |
ਵਾਰਡ ਨੰਬਰ 8 ਤੋਂ ਰਾਣਾ ਧੜੇ ਦੀ ਸੰਦੀਪ ਕੌਰ ਚੀਮਾ ਨੂੰ 447 ਵੋਟਾਂ, ਆਪ ਦੇ ਸੁਰਿੰਦਰ ਪਾਲ ਨੂੰ 222 ਵੋਟਾਂ ਤੇ ਭਾਜਪਾ ਦੀ ਸਰਬਜੀਤ ਕੌਰ ਨੂੰ 23 ਵੋਟਾਂ ਮਿਲੀਆਂ |
ਵਾਰਡ ਨੰਬਰ 9 ਤੋਂ ਆਪ ਦੇ ਪ੍ਰੀਆ ਧੀਰ ਨੂੰ 449 ਵੋਟਾਂ, ਰਾਣਾ ਧੜੇ ਦੀ ਪੂਨਮ ਧੀਰ ਨੂੰ 195 ਵੋਟਾਂ, ਭਾਜਪਾ ਦੀ ਜਸਵਿੰਦਰ ਕੌਰ ਨੂੰ 07 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਮਰਜੀਤ ਧੀਰ ਨੂੰ 40 ਵੋਟਾਂ ਮਿਲੀਆਂ |
ਵਾਰਡ ਨੰਬਰ 10 ਤੋਂ ਆਪ ਦੇ ਦਿਨੇਸ਼ ਧੀਰ ਨੂੰ 368 ਵੋਟਾਂ, ਰਾਣਾ ਧੜੇ ਦੇ ਮਾਧਵ ਗੁਪਤਾ ਨੂੰ 188, ਕਾਂਗਰਸ ਦੇ ਰਾਜੇਸ਼ ਕੁਮਾਰ ਨੂੰ 108, ਭਾਜਪਾ ਦੇ ਸਤਪਾਲ ਕਾਲਾ ਨੂੰ 28 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਓਮ ਪ੍ਰਕਾਸ਼ ਧੀਰ ਨੂੰ 07 ਵੋਟਾਂ ਮਿਲੀਆਂ |
ਵਾਰਡ ਨੰਬਰ 11 ਤੋਂ ਰਾਣਾ ਧੜੇ ਦੀ ਸਿਮਰਪ੍ਰੀਤ ਕੌਰ ਨੂੰ 139 ਵੋਟਾਂ, ਕਾਂਗਰਸ ਦੀ ਸੁਮਨ ਬਾਲਾ ਨੂੰ 84 ਵੋਟਾਂ ਅਤੇ ਆਪ ਦੇ ਸੁਰਿੰਦਰ ਕੌਰ ਨੂੰ 36 ਵੋਟਾਂ ਮਿਲੀਆਂ |
ਵਾਰਡ ਨੰਬਰ 12 ਤੋਂ ਆਪ ਦੀ ਗੁਰਵਿੰਦਰ ਕੌਰ ਨੂੰ 311 ਵੋਟਾਂ, ਰਾਣਾ ਧੜੇ ਦੇ ਹਰਪ੍ਰੀਤ ਬਬਲਾ ਨੂੰ 285 ਵੋਟਾਂ, ਕਾਂਗਰਸ ਦੇ ਬਲਜਿੰਦਰ ਸਿੰਘ ਨੂੰ 157 ਵੋਟਾਂ, ਭਾਜਪਾ ਦੇ ਪ੍ਰੇਮ ਭਗਤ ਨੂੰ 14 ਵੋਟਾਂ, ਸ਼੍ਰੋਮਣੀ ਕਲ ਦੇ ਰੋਹਿਤ ਕੱਕੜ ਨੂੰ 63 ਵੋਟਾਂ ਅਤੇ ਬਸਪਾ ਦੇ ਰਾਮ ਲਾਲ ਮਹੇ ਨੂੰ 09 ਵੋਟਾਂ ਮਿਲੀਆਂ |
ਵਾਰਡ ਨੰਬਰ 13 ਤੋਂ ਰਾਣਾ ਧੜੇ ਦੇ ਕਸ਼ਮੀਰ ਸਿੰਘ ਨੂੰ 331 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਚਰਨ ਕਮਲ ਪਿੰਟਾ ਨੂੰ 245 ਵੋਟਾਂ, ਆਪ ਦੇ ਰਜਿੰਦਰ ਸਿੰਘ ਨੂੰ 206 ਵੋਟਾਂ, ਕਾਂਗਰਸ ਦੇ ਪ੍ਰਦੀਪ ਕੁਮਾਰ ਨੂੰ 79 ਵੋਟਾਂ ਅਤੇ ਭਾਜਪਾ ਦੇ ਬਲਜਿੰਦਰ ਸਿੰਘ ਨੂੰ 07 ਵੋਟਾਂ ਮਿਲੀਆਂ |
ਸੁਲਤਾਨਪੁਰ ਲੋਧੀ ਦੇ ਸਮੂਹ 13 ਵਾਰਡਾਂ ਵਿਚੋਂ ਪੋਲ ਹੋਈਆਂ 9146 ਵੋਟਾਂ ਵਿਚੋਂ ਵਿਧਾਇਕ ਰਾਣਾ ਧੜੇ ਨੂੰ 3877 ਵੋਟਾਂ, ਆਮ ਆਦਮੀ ਪਾਰਟੀ ਨੂੰ 3417 ਵੋਟਾਂ, ਸ਼੍ਰੋਮਣੀ ਅਕਾਲੀ ਦਲ ਨੂੰ | 701 ਵੋਟਾਂ, ਭਾਜਪਾ ਨੂੰ 174 ਵੋਟਾਂ, ਕਾਂਗਰਸ ਪਾਰਟੀ ਨੂੰ 659 ਵੋਟਾਂ, ਬਸਪਾ ਨੂੰ 09 ਵੋਟਾਂ ਅਤੇ ਆਜ਼ਾਦ ਨੂੰ 46 ਵੋਟਾਂ ਮਿਲੀਆਂ ਜਦਕਿ 263 ਵੋਟਾਂ ਨੋਟਾਂ ਨੂੰ ਵੀ ਮਿਲੀਆਂ | ਸਭ ਤੋਂ ਵੱਧ ਲੀਡ ਵਾਰਡ ਨੰਬਰ 5 ਵਿਚੋਂ ਰਾਣਾ ਧੜੇ ਦੀ ਗੁਰਜੀਤ ਕੌਰ ਨੂੰ 400 ਵੋਟਾਂ ਦੀ ਮਿਲੀ ਜਦਕਿ ਸਭ ਤੋਂ ਘੱਟ ਲੀਡ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਗੁਰਵਿੰਦਰ ਕੌਰ ਨੂੰ 26 ਵੋਟਾਂ ਦੀ ਮਿਲੀ | ਇਹਨਾਂ ਚੋਣਾਂ ਵਿਚ ਭਾਜਪਾ, ਕਾਂਗਰਸ ਪਾਰਟੀ ਅਤੇ ਬਸਪਾ ਆਪਣਾ ਖਾਤਾ ਖੋਲਣ ਵਿਚ ਅਸਫਲ ਰਹੀ | ਇਹਨਾਂ ਚੋਣਾਂ ਵਿਚ ਵਾਰਡ ਨੰਬਰ ਸੱਤ ਅਤੇ ਅੱਠ ਤੋਂ ਵਿਧਾਇਕ ਰਾਣਾ ਧੜੇ ਦੀਆਂ ਨੂੰ ਹ-ਸੱਸ (ਅਮਰਜੀਤ ਕੌਰ ਤੇ ਸੰਦੀਪ ਕੌਰ ਚੀਮਾ) ਜੇਤੂ ਰਹੀਆਂ ਜਦ ਕਿ ਵਾਰਡ ਨੰਬਰ ਛੇ ਅਤੇ ਨੌ ਤੋਂ ਆਮ ਆਦਮੀ ਪਾਰਟੀ ਦੇ ਪਤੀ ਪਤਨੀ (ਰਾਜੀਵ ਧੀਰ ਅਤੇ ਪ੍ਰੀਆ ਧੀਰ) ਨੇ ਬਾਜ਼ੀ ਮਾਰੀ |