ਕਬਜ਼ਾ ਹਟਣ ਤੋਂ ਬਾਅਦ ਲਤੀਫਪੁਰਾ ਵਿਚ ਸੜਕ ਬਣਨ ਤੋਂ ਇਲਾਵਾ ਲੱਗਣਗੀਆਂ ਸਟਰੀਟ ਲਾਈਟਾਂ
ਜਲੰਧਰ, 26 ਅਗਸਤ (ਸ਼ਿਵ)- ਪ੍ਰਸ਼ਾਸਨ ਵਲੋਂ ਕੁੱਝ ਸਮਾਂ ਪਹਿਲਾਂ ਲਤੀਫਪੁਰਾ ਵਿਚ ਕਬਜ਼ਾ ਖ਼ਾਲੀ ਕਰਵਾਇਆ ਗਿਆ ਸੀ ਤਾਂ ਹੁਣ ਆਉਣ ਵਾਲੇ ਸਮੇਂ ਵਿਚ ਲਤੀਫਪੁਰਾ ਵਿਚ ਸੜਕ ਬਣਾਉਣ ਅਤੇ ਸਟਰੀਟ ਲਾਈਟਾਂ ਲੱਗਣ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਗੁਰੂ ਤੇਗ਼ ਬਹਾਦਰ ਨਗਰ ਦੀ 110 ਏਕੜ ਡਿਵੈਲਪਮੈਂਟ ਸਕੀਮ ਅਧੀਨ ਲਤੀਫਪੁਰਾ ਖੇਤਰ ਦੇ ਪਲਾਟ ਨੰਬਰ 801 ਤੋਂ 810 ਤੱਕ ਸੜਕ ਅਤੇ ਸਟਰੀਟ ਲਾਈਟਾਂ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚਿਆ ਸੀ ਤੇ ਇਸ ਮਾਮਲੇ ਵਿਚ ਹੁਣ ਸੁਣਵਾਈ ਤੋਂ ਬਾਅਦ ਮਾਮਲੇ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ।
ਜਲੰਧਰ, 26 ਅਗਸਤ (ਸ਼ਿਵ)- ਪ੍ਰਸ਼ਾਸਨ ਵਲੋਂ ਕੁੱਝ ਸਮਾਂ ਪਹਿਲਾਂ ਲਤੀਫਪੁਰਾ ਵਿਚ ਕਬਜ਼ਾ ਖ਼ਾਲੀ ਕਰਵਾਇਆ ਗਿਆ ਸੀ ਤਾਂ ਹੁਣ ਆਉਣ ਵਾਲੇ ਸਮੇਂ ਵਿਚ ਲਤੀਫਪੁਰਾ ਵਿਚ ਸੜਕ ਬਣਾਉਣ ਅਤੇ ਸਟਰੀਟ ਲਾਈਟਾਂ ਲੱਗਣ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਗੁਰੂ ਤੇਗ਼ ਬਹਾਦਰ ਨਗਰ ਦੀ 110 ਏਕੜ ਡਿਵੈਲਪਮੈਂਟ ਸਕੀਮ ਅਧੀਨ ਲਤੀਫਪੁਰਾ ਖੇਤਰ ਦੇ ਪਲਾਟ ਨੰਬਰ 801 ਤੋਂ 810 ਤੱਕ ਸੜਕ ਅਤੇ ਸਟਰੀਟ ਲਾਈਟਾਂ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚਿਆ ਸੀ ਤੇ ਇਸ ਮਾਮਲੇ ਵਿਚ ਹੁਣ ਸੁਣਵਾਈ ਤੋਂ ਬਾਅਦ ਮਾਮਲੇ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਟਰੱਸਟ ਦੇ ਵਕੀਲ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਸੜਕ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਠੇਕੇਦਾਰ ਨੂੰ ਵਰਕ ਆਰਡਰ ਵੀ ਜਾਰੀ ਕੀਤਾ ਜਾ ਚੁੱਕਾ ਹੈ। ਸੋਹਣ ਸਿੰਘ ਸੰਧੂ ਅਤੇ ਹੋਰਨਾਂ ਲੋਕਾਂ ਵਲੋਂ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਅਤੇ ਜਸਟਿਸ ਸੰਜੀਵ ਬੇਰੀ ਦੀ ਡਿਵੀਜ਼ਨ ਬੈਂਚ ਸਾਹਮਣੇ ਇਹ ਸੁਣਵਾਈ ਹੋਈ। ਅਦਾਲਤ ਨੂੰ ਦੱਸਿਆ ਕਿ ਸੜਕ ਦੇ ਨਿਰਮਾਣ ਦੀ ਪੂਰੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਤਹਿਤ ਠੇਕੇਦਾਰ ਨੂੰ ਵਰਕ ਆਰਡਰ ਵੀ ਜਾਰੀ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸੜਕ ਦਾ ਨਿਰਮਾਣ ਮੁਕੰਮਲ ਹੋਣ ਦੀ ਸੰਭਾਵਨਾ ਹੈ। ਟਰੱਸਟ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਉਕਤ ਪਟੀਸ਼ਨ ਦਾ ਨਿਪਟਾਰਾ ਹੋ ਗਿਆ ਹੈ। ਚੇਤੇ ਰਹੇ ਕਿ ਇਸ ਥਾਂ ’ਤੇ ਸੜਕ ਨੂੰ ਖ਼ਾਲੀ ਕਰਵਾਉਣ ਸਮੇਤ ਹੋਰ ਸਹੂਲਤਾਂ ਲਈ ਲੋਕਾਂ ਵਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾਂਦੀ ਰਹੀ ਹੈ। ਸੜਕ ਬਣਨ ਅਤੇ ਲਾਈਟਾਂ ਲੱਗਣ ਨਾਲ ਲੋਕਾਂ ਨੂੰ ਆਵਾਜਾਈ ਲਈ ਕਾਫੀ ਰਾਹਤ ਮਿਲ ਜਾਵੇਗੀ। ਇੰਪਰੂਵਮੈਂਟ ਟਰੱਸਟ ਵਲੋਂ ਇਸ ਸਕੀਮ ਵਿਚ ਜ਼ਮੀਨ ਦੀ ਵਿੱਕਰੀ ਲਈ ਪਹਿਲਾਂ ਹੀ ਸਰਕਾਰ ਤੋਂ ਮਨਜੂਰੀ ਦੇਣ ਲਈ ਮਤਾ ਭੇਜਿਆ ਗਿਆ ਹੈ। ਇਸ ਜ਼ਮੀਨ ਨੂੰ ਵੇਚ ਕੇ ਟਰੱਸਟ ਨੂੰ 100 ਕਰੋੜ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ।