16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਾਬਕਾ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਨਿਗਮ ਚੋਣਾਂ ਜੇਤੂ ਤਿੰਨ ਕੌਂਸਲਰਾਂ ਦਾ ਕੀਤਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਕਪੂਰਥਲਾ, 31 ਮਈ (ਸਡਾਨਾ)-ਭਾਜਪਾ ਨੇ ਆਪਣੀ ਮਿਹਨਤ ਸਦਕਾ ਨਗਰ ਨਿਗਮ ਚੋਣਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਦੇ ਹੋਏ ਤਿੰਨ ਨਿਗਮ ਦੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਪਿਛਲੀਆਂ ਚੋਣਾਂ ਦੌਰਾਨ ਭਾਜਪਾ ਆਪਣਾ ਖਾਤਾ ਨਹੀਂ ਸੀ ਖੋਲ੍ਹ ਸਕੀ | ਭਾਜਪਾ ਦੇ ਉਮੀਦਵਾਰ ਵਿੱਕੀ ਗੁਜਰਾਲ ਨੇ 27 ਨੰਬਰ ਵਾਰਡ ਤੋਂ, ਰਜੇਸ਼ ਕੁਮਾਰ ਰਾਜਾ ਨੇ ਵਾਰਡ ਨੰਬਰ 33 ਤੋਂ ਅਤੇ ਰੇਖਾ ਰਾਣੀ ਨੇ ਵਾਰਡ ਨੰਬਰ 34 ਤੋਂ ਜਿੱਤ ਦਰਜ ਕੀਤੀ ਹੈ ਤੇ ਇਨ੍ਹਾਂ ਜੇਤੂ ਕੌਂਸਲਰਾਂ ਨੂੰ ਅੱਜ ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉੱਤਰ ਪ੍ਰਦੇਸ਼ ਤੋਂ ਰੱਖਿਆ ਮੰਚ ਦੀ ਖੇਤਰੀ ਸੰਗਠਨ ਮੰਤਰੀ ਸੂਜਨ ਆਨੰਦ ਦੇ ਸ਼ੇਖੂਪੁਰ ਗ੍ਰਹਿ ਵਿਖੇ ਤਿੰਨਾਂ ਜੇਤੂ ਕੌਂਸਲਰਾਂ ਨੂੰ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਮੌਜੂਦਗੀ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵਧਾਈ ਦਿੱਤੀ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਇਹ ਜਿੱਤ ਭਾਜਪਾ ਦੇ ਸਮੂਹ ਮਿਹਨਤੀ ਵਰਕਰਾਂ ਦੀ ਜਿੱਤ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਹੀ ਇਹ ਤਿੰਨ ਸੀਟਾਂ ਜਿੱਤੀਆਂ ਜਾ ਸਕੀਆਂ ਹਨ | ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਯਸ਼ ਮਹਾਜਨ, ਚੰਦਨ ਆਨੰਦ, ਮੋਹਿਤ, ਸ਼ੇਖਰ ਆਨੰਦ, ਅਭੀਸ਼ੇਕ ਆਨੰਦ, ਅਮਨਦੀਪ ਸਿੰਘ ਗੋਰਾ ਗਿੱਲ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ, ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਮੰਡਲ ਪ੍ਰਧਾਨ ਕਮਲ ਪ੍ਰਭਾਕਰ, ਸਰਬਜੀਤ ਦਿਉਲ, ਲੱਕੀ ਸਰਪੰਚ, ਡਾ. ਅਮਰਨਾਥ, ਸੁਭਾਸ਼ ਚੰਦਰ, ਉਪਿੰਦਰ ਬੱਗਾ, ਮੱਸਾ ਸਿੰਘ, ਸੰਜੀਵ ਖੰਨਾ, ਪਲਵੀ ਰੱਤੜਾ, ਕਿਰਨਦੀਪ, ਤੀਰਥ ਖਿੰਡਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦਮੂਲੀਆਂ ਵਿਖੇ ਪੀਰ ਬਾਬਾ ਰਹਿਮਤ ਸ਼ਾਹ ਅਲੀ ਦੀ ਦਰਗਾਹ 'ਤੇ ਕਰਵਾਇਆ ਦੋ ਦਿਨਾਂ ਮੇਲਾ ਸੰਪੰਨ ਅਗਲੀ ਖ਼ਬਰ ਟ੍ਰੀਨਿਟੀ ਕਾਲਜ ਜਲੰਧਰ ਵਿਖੇ ਐਕਸਾਈਜ਼ ਇੰਸਪੈਕਟਰ ਦੇ ਪੇਪਰ ਵਿਚ ਨਵਾਂ ਕਾਰਨਾਮਾ
Ad Position 24