15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੁਲਿਸ ਵਲੋਂ ਚੋਰੀ ਦੇ ਸਾਮਾਨ ਸਮੇਤ ਤਿੰਨ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 02-06-2026
ਡਡਵਿੰਡੀ, 1 ਜੂਨ (ਦਿਲਬਾਗ ਸਿੰਘ ਝੰਡ)-ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸ੍ਰੀ ਗੌਰਵ ਤੂਰਾ ਆਈ.ਪੀ.ਐੱਸ. ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਹਰਿੰਦਰ ਸਿੰਘ ਪੁਲਿਸ ਕਪਤਾਨ ਤਫ਼ਤੀਸ਼ ਕਪੂਰਥਲਾ ਅਤੇ ਸ਼੍ਰੀ ਧਰੇਂਦਰ ਵਰਮਾ ਆਈ.ਪੀ.ਐੱਸ. ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਮੋਠਾਂਵਾਲਾ ਚੌਂਕੀ ਦੀ ਪੁਲਿਸ ਟੀਮ ਨੇ ਚੋਰੀ ਕੀਤਾ ਇਨਵਰਟਰ ਸਮੇਤ ਬੈਟਰਾ, ਪੱਖਾ, 6 ਬੋਰੇ ਕਣਕ ਤੇ 6 ਮੋਬਾਈਲ ਫੋਨਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਗੁਰਮੇਜ ਸਿੰਘ ਚੌਕੀ ਮੋਠਾਂਵਾਲ ਕੋਲ ਕੁਲਬੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕਮਾਲਪੁਰ ਮੋਠਾਂਵਾਲ ਨੇ ਬਿਆਨ ਦਰਜ ਕਰਵਾਇਆ ਕਿ 25 ਮਈ ਨੂੰ ਉਸਦੀ ਹਵੇਲੀ ਵਿਚੋਂ ਕਿਸੇ ਨੇ ਕਣਕ ਚੋਰੀ ਕਰ ਲਈ ਹੈ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਸੁਰਿੰਦਰ ਸਿੰਘ, ਮਨਵੀਰ ਉਰਫ਼ ਮੰਨ ਪੁੱਤਰ ਰੇਸ਼ਮ ਸਿੰਘ ਤੇ ਮਲਕੀਤ ਉਰਫ਼ ਮੀਤਾ ਪੁੱਤਰ ਸੁਖਦੇਵ ਵਾਸੀਆਨ ਕਮਾਲਪੁਰ ਮੋਠਾਂਵਾਲ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵੱਲੋਂ ਚੋਰੀ ਕੀਤੀ ਕਣਕ 6 ਬੋਰੇ, 6 ਮੋਬਾਈਲ ਫ਼ੋਨ, ਇਕ ਇਨਵਰਟਰ ਸਮੇਤ ਬੈਟਰਾ ਅਤੇ ਸਟੈਂਡ ਵਾਲਾ ਪੱਖਾ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
1ਕਪੂਰਥਲਾ34
Ad Position 22
No active advertisement
ਪਿਛਲੀ ਖ਼ਬਰ ਜਸਵੰਤ ਲੇਜ਼ਰ ਲੈਵਲਰ ਅਤੇ ਰੋਟਾਵੇਟਰ ਕਿਸਾਨਾਂ ਦੀ ਬਣੇ ਪਹਿਲੀ ਪਸੰਦ-ਇੰਜ. ਮੋਮੀ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24