ਸੁਲਤਾਨਪੁਰ ਲੋਧੀ, 1 ਜੂਨ (ਥਿੰਦ)-ਉੱਚ ਤਕਨੀਕ ਨਾਲ ਤਿਆਰ ਕੀਤੇ ਜਸਵੰਤ ਲੇਜ਼ਰ ਲੈਵਲਰ ਅਤੇ ਰੋਟਾਵੇਟਰ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਇਨਾਂ ਦੀ ਲਗਾਤਾਰ ਵੱਧ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਮੀ ਇੰਜੀਨੀਅਰਿੰਗ ਦੇ ਐਮ.ਡੀ. ਸੁਖਦੇਵ ਸਿੰਘ ਮੋਮੀ ਨੇ ਦੱਸਿਆ ਕਿ ਜਸਵੰਤ ਲੇਜ਼ਰ ਲੈਵਲਰ ਕਰਾਹੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਹਨ ਜੋ ਕਿ ਹਰ ਕੰਪਨੀ ਦੇ ਟਰੈਕਟਰ ਨਾਲ ਆਸਾਨੀ ਨਾਲ ਚੱਲਦੇ ਹਨ | ਇਸ ਲੇਜ਼ਰ ਲੈਵਲਰ ਵਿਚ ਜਾਪਾਨੀ ਤਕਨੀਕ ਵਰਤੀ ਗਈ ਹੈ ਜੋ ਖੇਤ ਨੂੰ ਬਹੁਤ ਘੱਟ ਖ਼ਰਚੇ ਵਿਚ ਪੱਧਰਾ ਕਰ ਦਿੰਦੀ ਹੈ | ਉਨਾਂ ਦੱਸਿਆ ਕਿ ਜਸਵੰਤ ਲੇਜ਼ਰ ਲੈਵਲਰ ਵਿਚ ਉੱਚ ਕਵਾਲਿਟੀ ਦਾ ਲੋਹਾ ਵਰਤਿਆ ਜਾਂਦਾ ਹੈ ਜਿਸ ਨੂੰ ਜੰਗ ਨਹੀਂ ਲੱਗਦਾ | ਉਨ੍ਹਾਂ ਨੇ ਕਿਹਾ ਕਿ ਜਸਵੰਤ ਕੰਪਨੀ ਦੇ ਰੋਟਾਵੇਟਰ ਵੀ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਉਨਾਂ ਨੇ ਕਿਹਾ ਕਿ ਜਸਵੰਤ ਕੰਪਨੀ ਰੋਟਾਵੇਟਰਾਂ ਵਿਚ ਇਟਲੀ ਦਾ ਬਣਿਆ ਬਲੇਡ ਵਰਤਿਆ ਜਾਂਦਾ ਹੈ ਜੋ ਸਾਲਾਂਬੱਧੀ ਚੱਲਦਾ ਹੈ | ਇਸ ਦੇ ਰੱਖ ਰਖਾਵ ਦਾ ਵੀ ਬਹੁਤ ਘੱਟ ਖਰਚਾ ਹੈ | ਉਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਖੇਤੀਬਾੜੀ ਸੰਦਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਵਿਚ ਜਸਵੰਤ ਕੰਪਨੀ ਦੇ ਰੋਟਾਵੇਟਰ ਅਤੇ ਹੋਰ ਸੰਦ ਵੀ ਸ਼ਾਮਿਲ ਹਨ | ਉਨਾਂ ਨੇ ਕਿਹਾ ਕਿ ਜਸਵੰਤ ਲੇਜ਼ਰ ਲੈਵਲਰ ਅਤੇ ਰੋਟਾਵੇਟਰ ਤੇ ਮੋਮੀ ਇੰਜੀਨੀਅਰਿੰਗ ਸੁਲਤਾਨਪੁਰ ਲੋਧੀ ਵੱਲੋਂ ਸ਼ਾਨਦਾਰ ਸਰਵਿਸ ਕਿਸਾਨਾਂ ਨੂੰ ਉਨਾਂ ਦੇ ਖੇਤਾਂ ਤੱਕ ਮੁਹੱਈਆ ਕਰਵਾਈ ਜਾਂਦੀ ਹੈ | ਉਨਾਂ ਨੇ ਕਿਹਾ ਜਸਵੰਤ ਕੰਪਨੀ ਦੇ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਸੰਦ ਬਾਕੀ ਕੰਪਨੀਆਂ ਨਾਲੋਂ ਬਹੁਤ ਘੱਟ ਰੇਟਾਂ ਤੇ ਉਪਲਬਧ ਹਨ | ਇਸ ਮੌਕੇ ਦਿਲਬਾਗ ਸਿੰਘ ਗਿੱਲ, ਸਰਪੰਚ ਸੁਖਵਿੰਦਰ ਸਿੰਘ ਸੌਂਦ, ਚਰਨਜੀਤ ਸਿੰਘ ਮੋਮੀ, ਹਰਵਿੰਦਰ ਸਿੰਘ, ਲਖਵੀਰ ਸਿੰਘ, ਰੇਸ਼ਮ ਸਿੰਘ, ਬਲਜਿੰਦਰ ਸਿੰਘ ਪਾਲਾ ਸਰਪੰਚ ਦਰੀਏਵਾਲ, ਦਿਲਬਾਗ ਸਿੰਘ ਨਸੀਰਪੁਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |