08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਧੰਨ-ਧੰਨ ਬਾਬਾ ਸ੍ਰੀ ਚੰਦਰ ਜੀ ਵੈੱਲਫੇਅਰ ਸੁਸਾਇਟੀ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>

Ad Position 21
No active advertisement
ਅਜੀਤ ਡੈਸਕ 03-06-2026
ਬੇਗੋਵਾਲ, 2 ਜੂਨ (ਸੁਖਜਿੰਦਰ ਸਿੰਘ)-ਧਾਰਮਿਕ ਤੇ ਸਮਾਜਿਕ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਧੰਨ-ਧੰਨ ਬਾਬਾ ਸ੍ਰੀ ਚੰਦਰ ਜੀ ਵੈੱਲਫੇਅਰ ਸੁਸਾਇਟੀ (ਰਜਿ:) ਬੇਗੋਵਾਲ ਵਲੋਂ ਮਹੰਤ ਅਵਤਾਰ ਦਾਸ ਜੀ ਦੀ ਰਹਿਨੁਮਾਈ ਹੇਠ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 76ਵੀਂ ਸਾਲਾਨਾ ਬਰਸੀ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਧੰਨ-ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ, ਭਦਾਸ ਚੌਂਕ ਬੇਗੋਵਾਲ ਵਿਖੇ ਛਬੀਲ ਦੀ ਆਰੰਭਤਾ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਤੇ ਕੈਸ਼ੀਅਰ ਵਿਰਸਾ ਸਿੰਘ ਬੇਗੋਵਾਲ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਕਾਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਸ਼ਰਧਾਲੂਆਂ ਤੇ ਸੰਗਤਾਂ ਲਈ ਦੋ ਦਿਨਾਂ ਵਿਸ਼ਾਲ ਛਬੀਲਾਂ ਦੇ ਲੰਗਰ ਲਈ ਉਤਸ਼ਾਹ ਵੇਖਿਆ ਗਿਆ | ਪ੍ਰਧਾਨ ਬਿੱਟੂ ਤੇ ਵਿਰਸਾ ਸਿੰਘ ਨੇ ਦੱਸਿਆ ਕਿ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਲਗਾਉਂਦੀ ਹੈ | ਉਨ੍ਹਾਂ ਸੋਸਾਇਟੀ ਲਈ ਤਨ, ਮਨ ਤੇ ਧੰਨ ਨਾਲ ਆਪਣਾ ਸਹਿਯੋਗ ਦੇਣ ਵਾਲੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਐਨ.ਆਰ.ਆਈ. ਵੀਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਤਿੰਨ ਜੂਨ ਨੂੰ ਵੀ ਛਬੀਲਾਂ ਦੇ ਲੰਗਰ ਸਾਰਾ ਦਿਨ ਜਾਰੀ ਰਹਿਣਗੇ | ਇਸ ਮੌਕੇ ਬਲਵਿੰਦਰ ਸਿੰਘ ਪ੍ਰੇਮਪੁਰ, ਰਣਜੀਤ ਸਿੰਘ ਰੂਬਲ, ਨਿਸ਼ਾਨ ਸਿੰਘ ਹੁੰਦਲ, ਇੰਸ. ਬਲਵਿੰਦਰ ਸਿੰਘ, ਲਾਈਨ ਸਿਮਰਜੀਤ ਸਿੰਘ, ਕੁਲਦੀਸ਼ ਚੌਹਾਨ ਪੀ.ਆਰ.ਓ, ਜਗਮੋਹਨ ਸਿੰਘ, ਰਘਬੀਰ ਨੰਗਲੀ, ਅਮਿੱਤ ਪਾਲ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਦੀ ਗੱਡੀ ਠੱਗੀ ਮਾਰ ਕੇ ਲੈ ਜਾਣ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਪੀਰ ਬਾਬਾ ਈਮਾਨ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਾਉਣ ਸੰਬੰਧੀ ਮੀਟਿੰਗ
Ad Position 24