08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਵਿਅਕਤੀ ਦੀ ਗੱਡੀ ਠੱਗੀ ਮਾਰ ਕੇ ਲੈ ਜਾਣ ਸੰਬੰਧੀ ਕੇਸ ਦਰਜ

Ad Position 21
No active advertisement
ਅਜੀਤ ਡੈਸਕ 03-06-2026

ਫਗਵਾੜਾ, 2 ਜੂਨ (ਹਰਜੋਤ ਸਿੰਘ ਚਾਨਾ)-ਇਕ ਵਿਅਕਤੀ ਦੀ ਗੱਡੀ ਠੱਗੀ ਮਾਰ ਕੇ ਲੈ ਜਾਣ ਤੇ ਵਾਪਸ ਨਾ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਧਾਰਾ 318(4) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੰਜੀਵ ਕੁਮਾਰ ਪੁੱਤਰ ਰਾਜਪਾਲ ਵਾਸੀ ਰੀਜੈਂਸੀ ਟਾਊਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਹਰਜੀਤ ਸਿੰਘ ਨੇ ਸਾਜ਼ਿਸ਼ ਅਧੀਨ ਉਸ ਪਾਸੋਂ 40 ਲੱਖ ਦੀ ਗੱਡੀ ਸਮੇਤ ਬੈਂਕ ਲੋਕ ਖ਼ਰੀਦ ਕਰਨ ਦਾ ਝਾਂਸਾ ਦੇ ਕੇ ਠੱਗੀ ਮਾਰ ਕੇ ਗੱਡੀ ਲੈ ਜਾਣ, ਬੈਂਕ ਦੀਆਂ ਕਿਸ਼ਤਾਂ ਦੇਣ ਤੋਂ ਮੁਕਰਨ ਤੇ ਗੱਡੀ ਵਾਪਸ ਨਾ ਕਰਨ ਤੇ ਲੜਾਈ ਝਗੜਾ ਕੀਤਾ | ਜਿਸ ਦੀ ਸ਼ਿਕਾਇਤ ਉਸ ਵਲੋਂ ਪੁਲਿਸ ਨੂੰ ਦਿੱਤੀ ਜਿਸ ਸਬੰਧ 'ਚ ਪੁਲਿਸ ਨੇ ਹਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗੁਰਬਖ਼ਸ਼ ਨਗਰ ਨੇੜੇ ਅਰੋਮਾ ਪਾਰਕ ਨਵਾਂ ਕੋਟ ਅੰਮਿ੍ਤਸਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਮੌਤ ਅਗਲੀ ਖ਼ਬਰ ਧੰਨ-ਧੰਨ ਬਾਬਾ ਸ੍ਰੀ ਚੰਦਰ ਜੀ ਵੈੱਲਫੇਅਰ ਸੁਸਾਇਟੀ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>
Ad Position 24