ਫੱਤੂਢੀਂਗਾ, 7 ਜੂਨ (ਬਲਜੀਤ ਸਿੰਘ)-ਅੱਜ ਗੁਰਸਰ ਸਾਹਿਬ ਪਿੰਡ ਸੈਫਲਾਬਾਦ ਵਿਖੇ ਕਿਰਤੀ ਕਿਸਾਨ ਯੂਨੀਅਨ ਫੱਤੂਢੀਂਗਾ ਏਰੀਆ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਖੇਤੀ ਮਸਲਿਆਂ ਅਤੇ ਪਾਣੀਆਂ ਤੇ ਗੱਲਬਾਤ ਕੀਤੀ ਤੇ ਫ਼ੈਸਲਾ ਕੀਤਾ ਗਿਆ ਕਿ ਇਲਾਕੇ ਵਿਚ 12, ਜੂਨ ਤੱਕ ਪਿੰਡਾਂ ਵਿਚ ਮੈਂਬਰਸ਼ਿਪ ਦੀ ਚੱਲ ਰਹੀ ਮੁਹਿੰਮ ਨੂੰ ਮੁਕੰਮਲ ਕਰਕੇ 13, ਜੂਨ ਨੂੰ ਫੱਤੂਢੀਂਗਾ ਏਰੀਏ ਦਾ ਇਜਲਾਸ ਪਿੰਡ ਸੈਫਲਾਬਾਦ ਵਿਚ ਕੀਤਾ ਜਾਵੇਗਾ | ਜ਼ਿਲ੍ਹਾ ਮੀਤ ਪ੍ਰਧਾਨ ਗੁਰਦਿਆਲ ਸਿੰਘ ਬੂਹ ਨੇ ਕਿਹਾ ਕਿ ਇਲਾਕੇ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ, ਇਸ ਮੌਕੇ ਤੇ ਬਲਵੀਰ ਸਿੰਘ ਫਜ਼ਲਾਬਾਦ, ਬਲਵਿੰਦਰ ਸਿੰਘ ਦੇਸਲ, ਗੁਰਭੇਜ ਸਿੰਘ ਬੂਹ, ਮਨਦੀਪ ਸਿੰਘ ਖ਼ਾਨਪੁਰ, ਸੁਖਦੇਵ ਸਿੰਘ ਨੱਥੂ ਪੁਰ ਜਸਮੇਲ ਸਿੰਘ ਸੁਰਖਪੁਰ, ਜੁਗਰਾਜ ਸਿੰਘ ਫੱਤੂਢੀਂਗਾ, ਸਾਹਿਬ ਸਿੰਘ ਫਜ਼ਲਾਬਾਦ ਰਣਜੀਤ ਸਿੰਘ ਦੇਸਲ ਆਦਿ ਸ਼ਾਮਿਲ ਸਨ |