09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੰਡਿਤਾਂ ਦੇ ਮੰਦਿਰ ਨਡਾਲਾ ਵਿਖੇ ਸ਼ੁਕਰਾਨਾ ਜਗਰਾਤਾ ਧੂਮਧਾਮ ਨਾਲ ਕਰਵਾਇਆ

Ad Position 21
No active advertisement
ਅਜੀਤ ਡੈਸਕ 08-06-2026
ਨਡਾਲਾ, 7 ਜੂਨ (ਰਘਬਿੰਦਰ ਸਿੰਘ)-ਮਾਤਾ ਚਿੰਤਪੁਰਨੀ ਮੰਦਿਰ ਵੈੱਲਫੇਅਰ ਕਮੇਟੀ ਨਡਾਲਾ ਵਲੋਂ ਇਲਾਕੇ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮੰਦਿਰ ਉਸਾਰੀ ਦਾ ਕਾਰਜ ਪੂਰਾ ਹੋਣ ਦੀ ਖ਼ੁਸ਼ੀ ਵਿਚ ਮਹਾਂਮਾਈ ਦਾ ਸ਼ੁਕਰਾਨਾ ਜਾਗਰਣ ਪੰਡਿਤਾਂ ਦੇ ਮੰਦਿਰ ਨਡਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਦੌਰਾਨ ਭਗਤਾਂ ਵੱਲੋਂ ਦਿਨ ਵੇਲੇ ਮਹਾਂਮਾਈ ਦੇ ਮੰਦਿਰ ਵਿਖੇ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਰਾਤ ਨੂੰ ਸਮਾਗਮ ਦੀ ਸ਼ੁਰੂਆਤ ਜੋਤ ਪ੍ਰਚੰਡ ਕਰਕੇ ਕੀਤੀ ਗਈ | ਇਸ ਦੌਰਾਨ ਮਾਂ ਸਰਸਵਤੀ ਭਜਨ ਮੰਡਲੀ ਨਡਾਲਾ, ਸੰਦੀਪ ਦੇਵਗਨ ਮੁਰਾਰ ਵਾਲੇ, ਟਿੰਕੂ ਸਨੋਤਰਾ ਐਂਡ ਪਾਰਟੀ ਨੇ ਮਹਾਂਮਾਈ ਦੀਆਂ ਭੇਟਾਂ ਗਾ ਕੇ ਆਈ ਸੰਗਤ ਨੂੰ ਨਿਹਾਲ ਕੀਤਾ | ਇਸ ਦੌਰਾਨ ਮੰਦਿਰ ਕਮੇਟੀ ਵਲੋਂ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਤੇ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਡਾ ਸੰਦੀਪ ਪਸਰੀਚਾ, ਡਾ. ਨਰਿੰਦਰਪਾਲ ਬਾਵਾ, ਦਲਜੀਤ ਸਿੰਘ ਨਡਾਲਾ,ਕੌਂਸਲਰ ਸੰਦੀਪ ਟੋਨੀ, ਕੌਂਸਲਰ ਸੰਦੀਪ ਸੈਣੀ, ਇੰਦਰਜੀਤ ਸਿੰਘ ਖੱਖ, ਪ੍ਰਵੀਨ ਕੁਮਾਰ, ਗੁਰਪ੍ਰੀਤ ਸਿੰਘ ਵਾਲੀਆ, ਕੌਂਸਲਰ ਮਹਿੰਦਰ ਸਿੰਘ ਸਹੋਤਾ, ਹਰਜਿੰਦਰ ਸਿੰਘ ਸਾਹੀ, ਮਲਵਿੰਦਰ ਸਿੰਘ ਸਾਹੀ, ਉਂਕਾਰ ਸਿੰਘ ਸਾਹੀ, ਪਿ੍ੰਸ ਨਡਾਲਾ, ਰਾਜੂ ਡੋਗਰਾ, ਸਰਪੰਚ ਸਰਬਜੀਤ ਸਿੰਘ ਅੱਜੂ ਬਾਮੂੰਵਾਲ, ਜੱਜ ਸਚਦੇਵਾ ਤੋਂ ਇਲਾਵਾ ਮਾਸਟਰ ਹਰਭਜਨ ਲਾਲ, ਗੁਰਦੀਪ ਚੰਦ, ਕਿਸ਼ਨ ਲਾਲ, ਸਤਪਾਲ ਬਾਵਾ, ਜਨਕ ਰਾਜ, ਜਸਵੰਤ ਦੇਵਗਨ, ਰਕੇਸ਼ ਕੁਮਾਰ ਕੇਸ਼ਾ, ਰੋਹਿਤ ਸ਼ਰਮਾ, ਪੰਡਿਤ ਉਮੇਸ਼ ਕੁਮਾਰ, ਰਵੀ ਕੁਮਾਰ, ਗੋਪਾਲ ਦਾਸ, ਕੇਸਰ ਦਾਸ, ਭਗਵਾਨ ਦਾਸ, ਪਰਮਜੀਤ ਪੰਮਾ, ਜਗੀਰ ਸਿੰਘ ਸਟੂਡੀਓ ਵਾਲੇ, ਅਮਿੱਤ ਕੁਮਾਰ ਬਾਗ਼ਲ, ਦਵਿੰਦਰ ਪਾਲ, ਨਰਿੰਦਰ ਕਾਲਾ, ਲੱਖਾ ਲਹੌਰੀਆ, ਪ੍ਰਮੋਦ ਦੇਵਗਨ ਦੇਵਗਨ, ਰਵਿੰਦਰ ਦੇਵਗਨ, ਪੰਮਾ ਲਹੋਰੀਆ, ਅਸ਼ਵਨੀ ਕੁਮਾਰ, ਮਨੀਸ਼ ਲਹੌਰੀਆ, ਸੰਨੀ ਫਰਾਂਸ, ਦੀਪਕ ਕੁਮਾਰ, ਸੋਨੰੂ ਦੀਵਾਕਰ, ਮੰਨਾ ਤੇ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੁਲੱਥ ਤਹਿਸੀਲ ਦੇ 175 ਬੂਥਾਂ 'ਤੇ ਲੱਗੇ ਵਿਸ਼ੇਸ਼ ਮੈਪਿੰਗ ਕੈਂਪ ਅਗਲੀ ਖ਼ਬਰ ਸਾਈਾ ਕਰਨੈਲ ਸ਼ਾਹ ਦੀ ਅਗਵਾਈ ਹੇਠ ਪਿੰਡ ਸਾਹਨੀ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ
Ad Position 24