09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭੁਲੱਥ ਤਹਿਸੀਲ ਦੇ 175 ਬੂਥਾਂ 'ਤੇ ਲੱਗੇ ਵਿਸ਼ੇਸ਼ ਮੈਪਿੰਗ ਕੈਂਪ

Ad Position 21
No active advertisement
ਅਜੀਤ ਡੈਸਕ 08-06-2026
ਨਡਾਲਾ, 7 ਜੂਨ (ਰਘਬਿੰਦਰ ਸਿੰਘ)–ਮਾਨਯੋਗ ਇਲੈੱਕਸ਼ਨ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਤਹਿਸੀਲ ਭੁਲੱਥ ਦੇ ਸਮੂਹ 175 ਪੋਲਿੰਗ ਬੂਥਾਂ 'ਤੇ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਮੈਪਿੰਗ ਕੈਂਪ ਲਗਾਏ ਗਏ | ਇਸ ਦੌਰਾਨ ਬੀ.ਐਲ.ਓਜ਼ ਨੇ ਆਪਣੇ-ਆਪਣੇ ਬੂਥਾਂ 'ਤੇ ਹਾਜ਼ਰ ਰਹਿ ਕੇ ਵੋਟਰਾਂ ਦੀਆਂ ਮੈਪਿੰਗ ਸਬੰਧੀ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦਾ ਮੌਕੇ 'ਤੇ ਹੱਲ ਕੀਤਾ | ਨਡਾਲਾ ਦੇ ਬੂਥ ਨੰਬਰ 76 ਤੋਂ 83 ਤੱਕ ਬੀ.ਐਲ.ਓ. ਗੁਰਵਿੰਦਰ ਕੌਰ, ਜਗਦੀਸ਼ ਸਿੰਘ, ਰਵਿੰਦਰ ਕੁਮਾਰ, ਜਸਪ੍ਰੀਤ ਸਿੰਘ, ਰਾਕੇਸ਼ ਕੁਮਾਰ, ਦਲਜੀਤ ਸਿੰਘ ਤੇ ਡੈਨੀਅਲ ਮਸੀਹ ਨੇ ਆਪਣੀਆਂ ਸੇਵਾਵਾਂ ਨਿਭਾਈਆਂ | ਇਸ ਮੌਕੇ ਸੁਪਰਵਾਈਜ਼ਰ ਮਲਕੀਤ ਸਿੰਘ ਵੱਲੋਂ ਵੀ ਕੈਂਪਾਂ ਦੀ ਨਿਗਰਾਨੀ ਕੀਤੀ ਗਈ | ਕੈਂਪ ਦੌਰਾਨ ਵੋਟਰਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਮੈਪਿੰਗ ਸਬੰਧੀ ਜਾਣਕਾਰੀ ਦਰੁਸਤ ਕਰਵਾਈ |
Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ 'ਚ ਨਵੀਆਂ ਪਾਈਪਾਂ ਪਾਉਣ ਤੋਂ ਬਾਅਦ ਪੁਰਾਣੀਆਂ ਪਾਈਪਾਂ ਹਟਾਉਣ ਦਾ ਕੰਮ ਜਲਦੀ ਸੂਰ ਕੀਤਾ ਜਾਵੇ-ਕੌਂਸਲਰ... ਅਗਲੀ ਖ਼ਬਰ ਪੰਡਿਤਾਂ ਦੇ ਮੰਦਿਰ ਨਡਾਲਾ ਵਿਖੇ ਸ਼ੁਕਰਾਨਾ ਜਗਰਾਤਾ ਧੂਮਧਾਮ ਨਾਲ ਕਰਵਾਇਆ
Ad Position 24