09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਦਿਆਰਥੀਆਂ ਨੂੰ ਕਾਲਜ 'ਚ ਦਾਖ਼ਲਾ ਲੈ ਕੇ ਸਰਕਾਰ ਦੁਆਰਾ ਦਿੱਤੀ ਵਿੱਦਿਅਕ ਸਹੂਲਤ ਦਾ ਫ਼ਾਇਦਾ ਲੈਣਾ ਚਾਹੀਦਾ ਹੈ- ਪਿ੍ੰ. ਡਾ. ਸ਼ਸ਼ੀ ਬਾਲਾ <br/>

Ad Position 21
No active advertisement
ਅਜੀਤ ਡੈਸਕ 08-06-2026
ਭੁਲੱਥ, 7 ਜੂਨ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਡਾ.ਸ਼ਸ਼ੀ ਬਾਲਾ ਦੀ ਅਗਵਾਈ ਹੇਠ ਸਰਕਾਰੀ ਕਾਲਜ ਭੁਲੱਥ ਵਿਖੇ ਸੈਸ਼ਨ 2026-27 ਦਾ ਪ੍ਰੋਸਪੈਕਟਸ ਜਾਰੀ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ.ਸ਼ਸ਼ੀ ਬਾਲਾ ਨੇ ਦੱਸਿਆ ਕਿ ਸਰਕਾਰੀ ਕਾਲਜ ਭੁਲੱਥ ਵਿਖੇ ਘੱਟ ਖ਼ਰਚੇ 'ਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ | ਕਾਲਜ ਵਿਚ ਬੀ.ਏ, ਪੀ.ਜੀ.ਡੀ.ਸੀ.ਏ ਤੋਂ ਇਲਾਵਾ ਸਕਿਲ ਡਿਵੈਲਪਮੈਂਟ ਕੋਰਸ ਵੀ ਕਰਵਾਏ ਜਾਂਦੇ ਹਨ | ਕਾਲਜ ਵਿਚ ਸਮਾਰਟ ਤੇ ਵਰਚੂਅਲ ਕਲਾਸ ਰੂਮ, ਆਧੁਨਿਕ ਕੰਪਿਊਟਰ ਲੈਬ, ਕੰਪਿਊਟਰਾਇਜ਼ ਲਾਇਬ੍ਰੇਰੀ , ਖੁੱਲ•ਾ ਖੇਡ ਮੈਦਾਨ ਆਦਿ ਸਹੂਲਤਾਂ ਉਪਲਬਧ ਹਨ | ਕਾਲਜ ਵਿਚ ਸਹਿ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ | ਉਨ•ਾਂ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਗੁਲਸ਼ਨ ਸਿੰਘ ਨੇ ਵਿਸ਼ਵ ਕਬੱਡੀ ਕੱਪ ਵਿਚ ਹਿੱਸਾ ਲਿਆ ਅਤੇ ਜਿੱਤ ਹਾਸਿਲ ਕੀਤੀ | ਇਸੇ ਤਰ•ਾਂ ਹੀ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਇੰਟਰ ਕਾਲਜ ਮੁਕਾਬਲਿਆਂ ਵਿਚ ਹਰ ਸਾਲ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਹਨ | ਇਸ ਸਾਲ ਕਾਲਜ ਦੇ ਚਾਰ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਜਿੱਤ ਹਾਸਿਲ ਕੀਤੀ | ਯੂਥ ਫੈਸਟੀਵਲ ਵਿਚ ਵਿਦਿਆਰਥੀ ਰਸ਼ਪਾਲ ਸਿੰਘ ਤੇ ਜਸਪਾਲ ਨੇ ਗ਼ਜ਼ਲ-ਗਾਇਨ ਮੁਕਾਬਲੇ ਵਿਚ ਤੀਜਾ ਸਥਾਨ ਹਾਸਿਲ ਕੀਤਾ | ਕਵਿਤਾ ਉਚਾਰਨ ਮੁਕਾਬਲੇ ਵਿਚ ਵਿਦਿਆਰਥਣ ਦਿ੍ਸ਼ਟੀ ਨੇ ਵਧੀਆ ਪ੍ਰਦਰਸ਼ਨ ਕੀਤਾ | ਕਾਲਜ ਦੇ ਨਤੀਜੇ ਵੀ ਸ਼ਾਨਦਾਰ ਰਹੇ ਹਨ | ਬੀ.ਏ ਸਮੇਂ ਦੂਜਾ ਵਿਚੋਂ ਨੇਹਾ, ਬੀ.ਏ ਚੌਥਾ ਵਿਚੋਂ ਜੋਬਨਪ੍ਰੀਤ ਸਿੰਘ, ਬੀ.ਏ ਸਮੇਂ ਛੇਵਾਂ ਵਿਚੋਂ ਹਰਜੋਤ ਨੇ ਬਹੁਤ ਵਧੀਆ ਨੰਬਰ ਲੈ ਕੇ ਆਪਣੀ-ਆਪਣੀ ਵਿਚੋਂ ਪਹਿਲਾਂ ਸਥਾਨ ਹਾਸਿਲ ਕੀਤਾ | ਉਨ•ਾਂ ਕਿਹਾ ਇਲਾਕੇ ਦੇ ਵਿਦਿਆਰਥੀਆਂ ਨੂੰ ਇਸ ਕਾਲਜ ਵਿਚ ਦਾਖ਼ਲਾ ਲੈ ਕੇ ਸਰਕਾਰ ਦੁਆਰਾ ਦਿੱਤੀ ਵਿੱਦਿਅਕ ਸਹੂਲਤ ਦਾ ਫ਼ਾਇਦਾ ਲੈਣਾ ਚਾਹੀਦਾ ਹੈ | ਇਸ ਮੌਕੇ ਵਾਇਸ ਪਿ੍ੰਸੀਪਲ ਪ੍ਰੋ. ਵਿਜੈ ਸ਼ੰਕਰ, ਕਾਲਜ ਰਜਿਸਟਰਾਰ ਡਾ. ਮੁਖਵੀਰ ਸਿੰਘ, ਪ੍ਰੋ. ਗੁਰਵਿੰਦਰ ਸਿੰਘ, ਡਾ. ਗਗਨਦੀਪ ਸਿੰਘ, ਪ੍ਰੋ. ਸੀਮਾ, ਪ੍ਰੋ. ਜਸਵੀਰ, ਪ੍ਰੋ. ਹਰਪ੍ਰੀਤ ਕੌਰ, ਅੰਜਲੀ ਦੇਵੀ, ਰਾਕੇਸ਼ ਕੁਮਾਰ ਖੰਨਾ, ਹਰਮਨ ਸਿੰਘ ਭੰਡਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਨੌਜਵਾਨਾਂ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਢਾਇਆ ਗਿਆ ਤਸ਼ੱਦਦ, ਮੌਜੂਦਾ ਸਰਕਾਰ ਦੀ ਬੁਰਸ਼ਾਗਰਦੀ ਦਾ ਨੰਗਾ ਨਾ... ਅਗਲੀ ਖ਼ਬਰ 27 ਹਜ਼ਾਰ ਐਮ.ਐਲ. ਨਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ <br/>
Ad Position 24