09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਲਾਹੀ ਵਿਖੇ 10 ਦਿਨ ਚੱਲੇ ਦਸਤਾਰ ਸਿਖਲਾਈ ਕੈਂਪ ਦੀ ਹੋਈ ਸੰਪੂਰਨਤਾ <br/>

Ad Position 21
No active advertisement
ਅਜੀਤ ਡੈਸਕ 08-06-2026
ਫਗਵਾੜਾ, 7 ਜੂਨ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਲਾਹੀ ਸਾਹਿਬ ਵਿਖੇ 10 ਦਿਨ ਚੱਲੇ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਵਿਚ 50 ਦੇ ਕਰੀਬ ਨੌਜਵਾਨਾਂ ਮੁੰਡੇ ਕੁੜੀਆਂ ਨੇ ਇਸ ਕੈਂਪ ਦਾ ਫ਼ਾਇਦਾ ਲੈ ਦਸਤਾਰ ਅਤੇ ਦੁਮਾਲਾ ਬੰਨਣਾ ਸਿੱਖਿਆ ਅਤੇ ਗੁਰਬਾਣੀ ਸੰਥਿਆਂ ਵੀ ਹਾਸਲ ਕੀਤੀ | ਇਸ ਸਬੰਧੀ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਬੱਚਿਆਂ ਦੇ ਦਸਤਾਰ, ਦੁਮਾਲਾ ਅਤੇ ਗੁਰਬਾਣੀ ਕੰਠ ਦੇ ਮੁਕਾਬਲੇ ਵੀ ਹੋਣਗੇ ਜਿਨ•ਾਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਨਗਦ ਰਾਸ਼ੀ ਸਮੇਤ ਟਰਾਫ਼ੀਆਂ ਨਾਲ ਨਿਵਾਜਿਆ ਜਾਵੇਗਾ | ਇਸ ਮੌਕੇ ਤੇ ਭਾਈ ਗੁਰਦੀਪ ਸਿੰਘ ਜਿਨ•ਾਂ ਨੇ 10 ਦਿਨ ਇਸ ਕੈਂਪ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਜਤਿੰਦਰਪਾਲ ਸਿੰਘ ਪਲਾਹੀ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ ਸੱਗੂ, ਪਰਮਜੀਤ ਸਿੰਘ ਭੋਗਲ, ਮੈਨੇਜਰ ਚਰਨਜੀਤ ਸਿੰਘ, ਗੁਰਦੀਪ ਸਿੰਘ ਪ੍ਰੇਮਪੁਰ, ਅਰਜੁਨ ਸਿੰਘ, ਰੇਸ਼ਮ ਸਿੰਘ, ਜੋਤੀ ਗਿੱਲ, ਮਨਜੀਤ ਸਿੰਘ ਰਾਮਗੜ•, ਮਨਪ੍ਰੀਤ ਸਿੰਘ, ਸੋਹਣ ਲਾਲ ਤੋ ਇਲਾਵਾ ਸਿੱਖ ਨੌਜਵਾਨ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਅਗਲੀ ਖ਼ਬਰ ਬੇਰੁਜ਼ਗਾਰ ਨੌਜਵਾਨਾਂ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਢਾਇਆ ਗਿਆ ਤਸ਼ੱਦਦ, ਮੌਜੂਦਾ ਸਰਕਾਰ ਦੀ ਬੁਰਸ਼ਾਗਰਦੀ ਦਾ ਨੰਗਾ ਨਾ...
Ad Position 24