08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਰੋਟਰੀ ਕਲੱਬ ਇਲੀਟ ਨੇ ਗਲੋਬਲ ਗ੍ਰਾਂਟ ਤਹਿਤ ਸ਼ੇਖੂਪੁਰ ਐਲੀਮੈਂਟਰੀ ਸਕੂਲ ਨੂੰ ਈ-ਲਰਨਿੰਗ ਸਟੇਸ਼ਨ ਕੀਤਾ ਭੇਟ <br/>

Ad Position 21
No active advertisement
ਅਜੀਤ ਡੈਸਕ 08-06-2026
ਕਪੂਰਥਲਾ, 7 ਜੂਨ (ਸਡਾਨਾ)-ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਗਲੋਬਲ ਗ੍ਰਾਂਟ ਤਹਿਤ ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਈ ਲਰਨਿੰਗ ਸਟੇਸ਼ਨ ਭੇਟ ਕੀਤਾ ਗਿਆ | ਜਿਸ ਵਿਚ ਬੱਚਿਆਂ ਨੂੰ ਕੰਪਿਊਟਰ, ਪ੍ਰੋਜੈਕਟਰ ਤੇ ਸਾਊਾਡ ਸਿਸਟਮ ਮੁਹੱਈਆ ਕਰਵਾਇਆ ਗਿਆ | ਜਿਸ ਰਾਹੀਂ ਬੱਚੇ ਸਮੇਂ ਦੇ ਹਾਣੀ ਬਣਦੇ ਹੋਏ ਆਧੁਨਿਕ ਤਕਨੀਕ ਨਾਲ ਲੋੜੀਂਦੀ ਵਿੱਦਿਆ ਹਾਸਲ ਕਰਨਗੇ | ਇਸ ਮੌਕੇ ਜ਼ੋਨਲ ਕੋਆਰਡੀਨੇਟਰ ਸੁਕੇਸ਼ ਜੋਸ਼ੀ, ਕਲੱਬ ਦੇ ਸਕੱਤਰ ਸਿਮਰਨਪ੍ਰੀਤ ਸਿੰਘ ਤੇ ਕਲੱਬ ਦੇ ਐਗਜ਼ੀਕਿਊਟਿਵ ਸੈਕਟਰੀ ਅਮਰਜੀਤ ਸਿੰਘ ਸਡਾਨਾ ਨੇ ਦੱਸਿਆ ਕਿ ਕਲੱਬ ਵਲੋਂ ਸਿੱਖਿਆ ਦੇ ਖੇਤਰ ਵਿਚ ਸਮੇਂ ਸਮੇਂ 'ਤੇ ਵਿਦਿਆਰਥੀਆਂ ਦੀ ਸਹੂਲਤ ਲਈ ਉਨ੍ਹਾਂ ਨੂੰ ਸਕੂਲ ਬੈਗ, ਵਰਦੀਆਂ, ਸਟੇਸ਼ਨਰੀ, ਹੈਾਡਵਾਸ਼ ਸਟੇਸ਼ਨ ਤੇ ਈ ਲਰਨਿੰਗ ਸਟੇਸ਼ਨ ਮੁਹੱਈਆ ਕਰਵਾਏ ਜਾਂਦੇ ਹਨ ਤੇ ਇਹ ਪ੍ਰੋਜੈਕਟ ਵੀ ਗਲੋਬਲ ਗ੍ਰਾਂਟ ਤਹਿਤ ਸ਼ੇਖੂਪੁਰ ਸਕੂਲ ਵਿਖੇ ਕੀਤਾ ਗਿਆ ਹੈ | ਇਸ ਮੌਕੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਨੇ ਰੋਟਰੀ ਕਲੱਬ ਇਲੀਟ ਦਾ ਸਕੂਲ ਨੂੰ ਈ ਲਰਨਿੰਗ ਸਟੇਸ਼ਨ ਦੇਣ 'ਤੇ ਧੰਨਵਾਦ ਕੀਤਾ | ਇੱਥੇ ਜ਼ਿਕਰਯੋਗ ਹੈ ਕਿ ਸ਼ੇਖੂਪੁਰ ਸਕੂਲ ਵਿਖੇ ਗਲੋਬਲ ਗ੍ਰਾਂਟ ਤਹਿਤ ਪਹਿਲਾਂ ਰੋਟਰੀ ਕਲੱਬ ਇਲੀਟ ਵਲੋਂ ਹੈਾਡਵਾਸ਼ ਸਟੇਸ਼ਨ ਵੀ ਭੇਟ ਕੀਤਾ ਗਿਆ ਹੈ | ਇਸ ਮੌਕੇ ਸੀਨੀਅਰ ਪੱਤਰਕਾਰ ਅਮਰਜੀਤ ਕੋਮਲ, ਨੀਤੂ ਆਨੰਦ, ਕੁਲਦੀਪ ਕੌਰ, ਮੋਨਿਕਾ ਅਰੋੜਾ, ਮਮਤਾ ਦੇਵੀ, ਸ਼ੈਲਜਾ ਸ਼ਰਮਾ, ਰਚਨਾ ਪੁਰੀ, ਮਨਮੋਹਨ ਕੌਰ, ਕਮਲਦੀਪ ਬਾਵਾ, ਬਰਿੰਦਾ ਸ਼ਰਮਾ, ਸ਼ਮ੍ਹਾ ਰਾਣੀ, ਮੰਜੂ ਰਾਣੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਇੰਸ ਮਿਸਟੈੱ੍ਰਸ ਸੁਖਵਿੰਦਰ ਕੌਰ ਨੂੰ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਜੱਟ ਸਭਾ ਵੈੱਲਫੇਅਰ ਸੁਸਾਇਟੀ ਦੀ ਹੋਈ ਮਹੀਨਾਵਾਰ ਮੀਟਿੰਗ
Ad Position 24