ਗੁਰਾਇਆ, 11 ਜੂਨ (ਬਲਵਿੰਦਰ ਸਿੰਘ)-ਅੰਬੇਡਕਰ ਸੈਨਾ ਆਫ਼ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ (ਦਿਹਾਤੀ) ਗੁਲਸ਼ਨ ਮਸੰਦਪੁਰ ਦੀ ਅਗਵਾਈ ਵਿਚ ਇਥੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ 4 ਜੂਨ ਪਾਵਰਕਾਮ ਪਟਿਆਲਾ ਦੇ ਮੁੱਖ ਦਫ਼ਤਰ ਅੱਗੇ ਪੱਕੀ ਭਰਤੀ ਮੰਗ ਰਹੇ 2600 ਅਪ੍ਰੈਂਟਿਸ ਲਾਈਨਮੈਨਾਂ 'ਤੇ ਮਾਨ ਸਰਕਾਰ ਦੀ ਪੁਲਿਸ ਨੇ ਲਾਠੀਚਾਰਜ ਕਰਕੇ ਕਈ ਨੌਜਵਾਨਾਂ ਤੇ ਅੰਨਾ ਤਸੱਦਦ ਕੀਤਾ ਹੈ | ਤਹਿਸੀਲ ਪ੍ਰਧਾਨ ਅਸ਼ੋਕ ਰੱਤੂ ਨੇ ਆਖਿਆ ਕਿ ਸਾਡੀ ਜਥੇਬੰਦੀ ਦਾ ਮੁੱਖ ਮਕਸਦ ਹੀ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਦੋਗਲੇ ਚਿਹਰੇ ਨੂੰ ਜਨਤਾ ਦੇ ਸਾਹਮਣੇ ਲਿਆਉਣਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਲੀਡਰ ਵੋਟਾਂ ਵੇਲੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਸਹੁੰਆਂ ਖਾਂਦੇ ਹਨ, ਉਹ ਸੱਤਾ ਵਿੱਚ ਆਉਂਦੇ ਹੀ ਨੌਜਵਾਨਾਂ ਨੂੰ ਜੇਲ੍ਹਾਂ ਅਤੇ ਹਸਪਤਾਲਾਂ ਵਿੱਚ ਪਹੁੰਚਾ ਦਿੰਦੇ ਹਨ | ਗੁਲਸ਼ਨ ਮਸੰਦਪੁਰ ਨੇ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਬੇਰੁਜ਼ਗਾਰਾਂ 'ਤੇ ਲਾਠੀਤੰਤਰ ਬੰਦ ਕਰਕੇ ਤੁਰੰਤ ਪੱਕੀ ਭਰਤੀ ਦੇ ਨੋਟੀਫਿਕੇਸ਼ਨ ਜਾਰੀ ਕਰੇ | ਅੰਬੇਡਕਰ ਸੈਨਾ ਆਫ਼ ਇੰਡੀਆ ਦੀ ਟੀਮ ਪੀੜਤ ਨੌਜਵਾਨਾਂ ਅਤੇ ਬੇਰੁਜ਼ਗਾਰ ਯੂਨੀਅਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਗਰ ਸਰਕਾਰ ਕੋਈ ਪੱਕੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਇਸ ਜਬਰ ਜ਼ੁਲਮ ਦੇ ਖਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਜਾਵੇਗਾ ਇਸ ਮੌਕੇ ਹਰਮੇਸ਼ ਵਿਰਕ ਸੂਬਾ ਜਰਨਲ ਸਕੱਤਰ, ਪ੍ਰਵੀਨ ਮਨਸੂਰਪੁਰ ਸੂਬਾ ਜਨਰਲ ਸਕੱਤਰ, ਸਾਬਕਾ ਸਰਪੰਚ ਰੇਸ਼ਮ ਕਮਾਲਪੁਰ, ਸਾਬਕਾ ਸਰਪੰਚ ਰਣਜੀਤ ਅਕਲਪੁਰ, ਕੁਲਵੀਰ ਅੱਟੀ ਸੀਨੀਅਰ ਆਗੂ,ਵਿਸ਼ਾਲ ਤੇਹਿੰਗ ਯੂਥ ਪ੍ਰਧਾਨ, ਗੁਰਦੀਪ ਬੜਾ ਪਿੰਡ,ਵਿਪਨ ਗੰਨਾ ਪਿੰਡ,ਅਮਨ ਗੁਰਾਇਆ, ਗੁਰਦੀਪ ਗੁਰਾਇਆ, ਜਸਵਿੰਦਰ ਵਿਰਦੀ ਕੋਟ ਗਰੇਵਾਲ ਪਰਮਪ੍ਰੀਤ ਫਲਪੋਤਾ ਤੋਂ ਇਲਾਵਾ ਹੋਰ ਵੀ ਵਰਕਰ ਸਹਿਬਾਨ ਅਤੇ ਹੋਰ ਹਾਜ਼ਰ ਸਨ |