ਕਾਲਾ ਸੰਘਿਆਂ, 11 ਜੂਨ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕਪੂਰਥਲਾ ਦੇ ਮੀਤ ਪ੍ਰਧਾਨ ਸੇਵਾ ਮੁਕਤ ਇੰਸਪੈਕਟਰ ਜੋਗਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਦੌਰਾਨ ਦਿਹਾਤੀ ਪ੍ਰਧਾਨ ਹਲਕਾ ਕਪੂਰਥਲਾ ਹਰਜਿੰਦਰ ਸਿੰਘ ਖਾਨੋਵਾਲ, ਸੰਜੀਵ ਕੁਮਾਰ ਹੈਪੀ ਜਰਨਲ ਸਕੱਤਰ ਕਪੂਰਥਲਾ, ਗੁਰਮੇਲ ਸਿੰਘ ਗੋਪੀ ਯੂਥ ਪ੍ਰਧਾਨ ਹਲਕਾ ਕਪੂਰਥਲਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਜੋਗਿੰਦਰ ਸਿੰਘ ਸੋਹਲ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਅਤੇ ਹਲਕਾ ਇੰਚਾਰਜ ਐਚ ਐਚ ਵਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਨੂੰ ਜ਼ਮੀਨ ਪੱਧਰ 'ਤੇ ਹੋਰ ਮਜ਼ਬੂਤ ਕਰਨ ਤੇ ਖਾਸਕਰ ਪਿੰਡ ਪੱਧਰ ਜਥੇਬੰਧਕ ਢਾਂਚੇ Uਚ ਵਾਧਾ ਕਰਨ ਲਈ ਇਹ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ | ਪ੍ਰਧਾਨ ਸੋਹਲ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਸਿਰਫ਼ ਗੱਲਾਂ ਦਾ ਕੜਾਹ ਹੀ ਬਣਾਇਆ ਤੇ ਵਿਕਾਸ ਦੇ ਨਾਂਅ ਕਰੋੜਾਂ ਰੁਪਏ ਦੇ ਇਸ਼ਤਿਹਾਰ, ਬੈਨਰਾਂ ਨਾਲ਼ ਪੰਜਾਬ ਦੇ ਕਰਜ਼ੇ 'ਚ ਰਿਕਾਰਡ ਤੋੜ ਵਾਧਾ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹਨਾਂ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਤੋਂ ਅੱਕ ਚੁੱਕੇ ਹਨ ਅਤੇ ਮੁੜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਸਰਕਾਰ ਲਿਆਉਣ ਲਈ ਪੱਬਾਂ ਭਾਰ ਹਨ | ਇਸ ਮੌਕੇ ਪਿੰਡ ਪੱਧਰ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਪਿੰਡ ਪੱਧਰ ਡਾ. ਨਿਰਮਲ ਸਿੰਘ ਸੰਧੂ ਚੱਠਾ, ਮੀਤ ਪ੍ਰਧਾਨ ਨਰਿੰਦਰ ਸਿੰਘ, ਸਕੱਤਰ ਜਰਨਲ ਕੁਲਦੀਪ ਸਿੰਘ ਸੋਹਲ ਨੂੰ ਅਹੁਦਿਆਂ ਦੇ ਨਿਯੁਕਤੀ ਪੱਤਰ ਸੌਂਪੇ ਗਏ | ਇਸ ਮੌਕੇ ਸਾਬਕਾ ਸਰਪੰਚ ਲਹਿੰਬਰ ਸਿੰਘ ਕਾਲ਼ਾ ਸੰਘਿਆਂ, ਜੱਥੇ: ਇੰਦਰਜੀਤ ਸਿੰਘ ਬਾਜਵਾ, ਨੰਬਰਦਾਰ ਨਿਰਮਲ ਸਿੰਘ ਕਾਹਲਵਾਂ, ਰਘਬੀਰ ਸਿੰਘ ਚਾਹਲ ਮੈਂਬਰ ਬਲਾਕ ਸੰਮਤੀ ਭਾਣੋਲੰਗਾ, ਜਰਨੈਲ ਸਿੰਘ ਨੱਥੂ ਚਾਹਲ, ਫਤਿਹ ਸਿੰਘ ਸੰਧੂ, ਗੁਰਦੇਵ ਸਿੰਘ ਸੰਧੂ, ਸਵਰਨ ਸਿੰਘ ਸਾਬਕਾ ਪ੍ਰਧਾਨ, ਮਨਜਿੰਦਰ ਸਿੰਘ, ਇੰਦਰਜੀਤ ਸਿੰਘ ਸੰਧੂ, ਚਰਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਧੂ ਚੱਠਾ, ਸੂਬੇਦਾਰ ਭਜਨ ਸਿੰਘ ਆਦਿ ਆਗੂ ਹਾਜ਼ਰ ਸਨ |