ਕਪੂਰਥਲਾ, 11 ਜੂਨ (ਅਮਰਜੀਤ ਕੋਮਲ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਹੋਈ, ਜਿਸ ਵਿਚ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਨਰਿੰਦਰ ਸਿੰਘ ਚੀਮਾ, ਸੀਨੀਅਰ ਆਗੂ ਜੈਮਲ ਸਿੰਘ, ਸੀਨੀਅਰ ਆਗੂ ਸਤਬੀਰ ਸਿੰਘ ਚੰਦੀ ਦੀ ਦੇਖ ਰੇਖ ਹੇਠ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਹੋਈ | ਚੋਣ ਦੌਰਾਨ ਸੰਗਤ ਰਾਮ ਚੌਥੀਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ | ਇਸਤੋਂ ਇਲਾਵਾ ਉਂਕਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਸੁਖਜਿੰਦਰ ਸਿੰਘ ਜਨਰਲ ਸਕੱਤਰ, ਨਿਤਿਨ ਸ਼ਰਮਾ ਨੂੰ ਵਧੀਕ ਜਨਰਲ ਸਕੱਤਰ, ਸਾਹਿਲ ਠਾਕੁਰ ਨੂੰ ਵਿੱਤ ਸਕੱਤਰ, ਚਰਨਜੀਤ ਸਿੰਘ ਦਲਜੀਤ ਸਿੰਘ ਦੋਵੇਂ ਮੀਤ ਪ੍ਰਧਾਨ, ਸਚਿਨ ਅਰੋੜਾ ਪ੍ਰੈੱਸ ਸਕੱਤਰ ਤੇ ਯੋਗੇਸ਼ ਤਲਵਾੜ ਨੂੰ ਇੰਚਾਰਜ ਆਈ.ਟੀ. ਸੈੱਲ ਨਿਯੁਕਤ ਕੀਤਾ ਗਿਆ | ਜਦਕਿ ਮਹਿਲਾ ਵਿੰਗ ਵਿਚ ਸਰਿਤਾ ਬਹਿਲ ਨੂੰ ਪ੍ਰਧਾਨ, ਪ੍ਰਭਜੋਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਕੌਰ ਮੀਤ ਪ੍ਰਧਾਨ ਤੇ ਕੁਲਵਿੰਦਰਜੀਤ ਕੌਰ ਨੂੰ ਕਾਰਜਕਾਰਨੀ ਦੀ ਮੈਂਬਰ ਨਿਯੁਕਤ ਕੀਤਾ ਗਿਆ | ਚੋਣ ਉਪਰੰਤ ਜੈਮਲ ਸਿੰਘ ਤੇ ਸਤਬੀਰ ਸਿੰਘ ਚੰਦੀ ਨੇ ਯੂਨੀਅਨ ਦੀ ਨਵ-ਨਿਯੁਕਤ ਟੀਮ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਯੂਨੀਅਨ ਆਗੂਆਂ ਤੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਮਨਿਸਟਰੀਅਲ ਸਟਾਫ਼ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਭਵਿੱਖ ਵਿਚ ਕੀਤੇ ਜਾਣ ਵਾਲੇ ਸੰਘਰਸ਼ ਵਿਚ ਵੱਧ ਚੜ੍ਹ ਕੇ ਭਾਗ ਲੈਣ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਸੰਗਤ ਰਾਮ ਨੇ ਆਪਣੀ ਪ੍ਰਧਾਨ ਵਜੋਂ ਚੋਣ ਲਈ ਯੂਨੀਅਨ ਦੇ ਸੀਨੀਅਰ ਆਗੂਆਂ ਤੇ ਹੋਰ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਤੇ ਹੋਰ ਮੰਗਾਂ ਪੂਰੀਆਂ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹਨ ਤੇ ਸੂਬਾ ਕਮੇਟੀ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਸੰਘਰਸ਼ ਵਿਚ ਉਹ ਵੱਧ ਚੜ੍ਹ ਕੇ ਯੋਗਦਾਨ ਪਾਉਣਗੇ |