31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 14-06-2026

ਕਪੂਰਥਲਾ, 13 ਜੂਨ (ਸਡਾਨਾ)-ਆਬਕਾਰੀ ਵਿਭਾਗ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ ਤੇ ਸਦਰ ਪੁਲਿਸ ਵਲੋਂ ਇੱਬਣ ਨਹਿਰ ਨੇੜੇ ਨਾਕਾਬੰਦੀ ਦੌਰਾਨ ਕਥਿਤ ਦੋਸ਼ੀ ਮਨੋਜ ਕੁਮਾਰ ਵਾਸੀ ਦਿਆਲਪੁਰ ਨੂੰ ਕਾਬੂ ਕਰਕੇ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਸ ਪਾਸ ਫੜੇ ਵਜ਼ਨਦਾਰ ਬੈਗ ਵਿਚੋਂ 36 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ | ਜਿਸ ਤਹਿਤ ਉਕਤ ਵਿਅਕਤੀ ਵਿਰੁੱਧ ਥਾਣਾ ਸਦਰ ਵਿਖੇ ਆਬਕਾਰੀ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐੱਸ.ਆਈ. ਜਗਦੀਸ਼ ਕੁਮਾਰ ਵਲੋਂ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੱਟੀ ਸ਼ਹਿਰ ਦੀ ਖੇਮਕਰਨ ਚੂੰਗੀ ਤੋਂ ਦਾਣਾ ਮੰਡੀ ਨੂੰ ਜਾਂਦੀ ਸਰਹਾਲੀ ਰੋਡ ਬਣੀ ਛੱਪੜ ਅਗਲੀ ਖ਼ਬਰ ਖੇਤਾਂ ਵਿਚ ਕੰਮ ਕਰਦੇ ਮਜ਼ਦੂਰ ਨੂੰ ਸੱਪ ਨੇ ਡੱਸਿਆ
Ad Position 24