09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ਼ਾਹ ਸੁਲਤਾਨ ਕਿ੍ਕਟ ਕਲੱਬ ਵੱਲੋਂ ਕਰਵਾਇਆ ਅੱਠਵਾਂ ਅੰਡਰ 16 ਕਿ੍ਕਟ ਟੂਰਨਾਮੈਂਟ ਸ਼ਾਨੋਂ ਸ਼ੌਕਤ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 15-06-2026

ਸੁਲਤਾਨਪੁਰ ਲੋਧੀ, 14 ਜੂਨ (ਥਿੰਦ)-ਸ਼ਾਹ ਸੁਲਤਾਨ ਕਿ੍ਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ ਜਾ ਰਹੇ ਅੱਠਵੇਂ ਰਾਜ ਪੱਧਰੀ ਅੰਡਰ 14 ਅਤੇ 16 ਕਿ੍ਕਟ ਟੂਰਨਾਮੈਂਟ ਦੀ ਸ਼ਾਨ ਸ਼ੌਕਤ ਨਾਲ ਸਮਾਪਤੀ ਕੀਤੀ ਗਈ | ਟੂਰਨਾਮੈਂਟ ਦੇ ਵਿਚ ਫਾਈਨਲ ਦੇ ਵਿਚ ਮੋਗਾ ਕਿ੍ਕਟ ਐਸੋਸੀਏਸ਼ਨ ਅਤੇ ਅਕਾਲ ਕਿ੍ਕਟ ਅਕੈਡਮੀ ਦਾ ਅੰਡਰ 16 ਦਾ ਮੈਚ ਬਹੁਤ ਹੀ ਰੋਮਾਂਚਕਾਰੀ ਮੁਕਾਬਲਾ ਹੋਇਆ | ਜਿਸ ਵਿਚ ਮੋਗਾ ਕਿ੍ਕਟ ਐਸੋਸੀਏਸ਼ਨ ਨੇ ਫਾਈਨਲ ਜਿੱਤਿਆ | ਇਸ ਮੈਚ ਵਿਚ ਅਕਾਲ ਕਿ੍ਕਟ ਅਕੈਡਮੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18 �ਵਰ ਦੇ ਵਿਚ 117 ਰਨ ਬਣਾਏ, ਜਿਸ ਦੇ ਜਵਾਬ ਵਿਚ ਮੋਗਾ ਕਿ੍ਕਟ ਐਸੋਸੀਏਸ਼ਨ ਨੇ 12 �ਵਰਾਂ ਦੇ ਵਿਚ 118 ਰਨ ਬਣਾ ਕੇ ਫਾਈਨਲ ਮੈਚ ਜਿੱਤਿਆ | ਮੈਨ ਆਫ਼ ਦਾ ਮੈਚ ਜਗਨੂਰ ਸਿੰਘ, ਟੂਰਨਾਮੈਂਟ ਦਾ ਮੈਨ ਆਫ ਦਾ ਸੀਰੀਜ਼ ਜਸ਼ਨਪ੍ਰੀਤ ਸਿੰਘ, ਬੈੱਸਟ ਗੇਂਦਬਾਜ਼ ਹਾਰਦਿਕ ਨੂੰ ਦਿੱਤਾ ਗਿਆ | ਅੰਡਰ 14 ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੈਚ ਐਚ ਕੇ ਕਿ੍ਕਟ ਅਕੈਡਮੀ ਲੁਧਿਆਣਾ ਅਤੇ ਮੋਗਾ ਕਿ੍ਕਟ ਐਸੋਸੀਏਸ਼ਨ ਵਿਚਕਾਰ ਹੋਇਆ ਜਿਸ ਵਿਚ ਐਚ ਕੇ ਕਿ੍ਕਟ ਅਕੈਡਮੀ ਲੁਧਿਆਣਾ ਨੇ ਫਾਈਨਲ ਮੁਕਾਬਲਾ ਜਿੱਤਿਆ | ਚਿਰਾਗ਼ ਕੋਹਲੀ ਨੂੰ ਮੈਨ ਆਫ ਦਾ ਸੀਰੀਜ਼ ਦਿੱਤਾ ਗਿਆ | ਇਸ ਮੌਕੇ ਸਬ ਰਜਿਸਟਰਾਰ ਗੁਰਵਿੰਦਰ ਸਿੰਘ ਵਿਰਕ ਸਰਪ੍ਰਸਤ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਅੱਜ ਦੇ ਸਮੇਂ ਵਿਚ ਖੇਡਾਂ ਨੂੰ ਪ੍ਰਮੋਟ ਕਰਨਾ ਹੀ ਕਲੱਬ ਦਾ ਮੁੱਖ ਮਕਸਦ ਹੈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਵਿਚ ਟੂਰਨਾਮੈਂਟ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ | ਇਸ ਮੌਕੇ ਵਿਸ਼ੇਸ਼ ਮਹਿਮਾਨ ਕਰਨ ਚੌਹਾਨ ਨੇ ਆਖਿਆ ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ 16 ਟੀਮਾਂ ਨੇ ਭਾਗ ਲਿਆ ਹੈ | ਇਸ ਤਰਾਂ ਦੇ ਟੂਰਨਾਮੈਂਟ ਕਰਵਾਉਣ ਨਾਲ ਨੌਜਵਾਨਾਂ ਵਿਚ ਖੇਡ ਭਾਵਨਾ ਦਾ ਵਿਕਾਸ ਹੁੰਦਾ ਹੈ | ਟੂਰਨਾਮੈਂਟ ਦੇ ਫਾਈਨਲ ਵਿਚ ਵਿਸ਼ੇਸ਼ ਮਹਿਮਾਨ ਕੁਲਵਿੰਦਰ ਸਿੰਘ ਜੱਜ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਕਰਮ ਸਿੰਘ ਚੌਹਾਨ, ਐਮ.ਡੀ. ਸੁਖਦੇਵ ਸਿੰਘ ਜੱਜ, ਰਣਜੀਤ ਸਿੰਘ ਸੈਣੀ, ਯਸ਼ ਥਿੰਦ, ਮਾਸਟਰ ਨਰੇਸ਼ ਕੋਹਲੀ, ਅਮਰਦੀਪ ਸਿੰਘ, ਹਰਪ੍ਰੀਤ ਸਿੰਘ ਸੰਧੂ, ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਰਾਜੇਸ਼ ਕੁਮਾਰ ਰਾਜ, ਪ੍ਰਦੀਪ ਭਾਰਦਵਾਜ, ਜਗਤਾਰ ਸਿੰਘ, ਰਿਸ਼ੀ, ਚਿਰਾਗ਼ ਕੋਹਲੀ, ਸ਼ੁੱਭ ਕਰਮਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘਰ ’ਚ ਦਾਖ਼ਲ ਹੋ ਕੇ ਵਿਅਕਤੀ ’ਤੇ ਹਮਲਾ ਕਰਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਟਰਾਲੀ ਪੈਰ ’ਤੇ ਡਿਗਣ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ
Ad Position 24