ਢਿਲਵਾਂ/ਭੰਡਾਲ ਬੇਟ, 15 ਜੂਨ (ਗੋਬਿੰਦ ਸੁਖੀਜਾ, ਜੋਗਿੰਦਰ ਜਾਤੀਕੇ)-ਥਾਣਾ ਢਿਲਵਾਂ ਦੀ ਪੁਲਿਸ ਨੇ ਇੱਕ ਮਹਿਲਾ ਧਮਕਾਉਣ ਤੇ ਕੱਪੜੇ ਪਾੜਣ ਦੇ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ | ਜਿਨ੍ਹਾਂ ਚੋਂ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿਲਵਾਂ ਦੇ ਮੁਖੀ ਹਰਜਿੰਦਰ ਸਿੰਘ, ਮੁੱਖ ਮੁਣਸ਼ੀ ਰਵਿੰਦਰ ਸਿੰਘ ਏ.ਐਸ.ਆਈ. ਨੇ ਦੱਸਿਆ ਕਿ ਨੇੜਲੇ ਕਸਬੇ ਦੀ ਇੱਕ ਮਹਿਲਾ ਨੇ ਥਾਣਾ ਢਿਲਵਾਂ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਬੀਤੀ 31 ਮਾਰਚ ਨੂੰ ਸਵੇਰੇ ਉਸਦੇ ਦਰਵਾਜ਼ੇ ‘ਤੇ ਦਸਤਕ ਸੁਣਾਈ ਦਿੱਤੀ | ਜਦੋਂ ਉਸਦੀ ਨੂੰਹ ਨੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਬਾਹਰ ਖੜ੍ਹੇ ਕੁਝ ਲੋਕਾਂ ਨੇ ਘਰ ‘ਤੇ ਰੋੜੇ ਸੁੱਟਣੇ ਸ਼ੁਰੂ ਕਰ ਦਿੱਤੇ | ਸ਼ਿਕਾਇਤ ਅਨੁਸਾਰ ਪ੍ਰਭਜੋਤ ਉਰਫ ਵਿਸ਼ਾਲ, ਗੌਰਵ ਅਤੇ ਸ਼ਿਵ ਕੁਮਾਰ ਗੇਟ ਦੇ ਬਾਹਰ ਮੌਜੂਦ ਸਨ | ਮਹਿਲਾ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਘਰ ਵਿੱਚ ਦਾਖਲ ਹੋਏ, ਉਸਦੀ ਨੂੰਹ ਨੂੰ ਧਮਕੀਆਂ ਦਿੱਤੀਆਂ ਅਤੇ ਉਸ ‘ਤੇ ਹਮਲਾ ਕੀਤਾ | ਹਮਲੇ ਦੌਰਾਨ ਕਥਿਤ ਤੌਰ ‘ਤੇ ਮੁਲਜ਼ਮਾਂ ਨੇ ਉਸਦੇ ਕੱਪੜੇ ਪਾੜ ਦਿੱਤੇ ਅਤੇ ਉਸਨੂੰ ਅੱਧ ਨੰਗਾ ਕਰ ਦਿੱਤਾ | �ਰਤ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸਦੀ ਨੂੰਹ ਦੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ | ਢਿਲਵਾਂ ਥਾਣੇ ਦੇ ਐੱਸਐੱਚ� ਹਰਜਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਪ੍ਰਭਜੋਤ, ਗੌਰਵ ਅਤੇ ਸ਼ਿਵ ਕੁਮਾਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵਿਸ਼ਾਲ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ |