22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਸੰਬੰਧੀ ਕੇਸ ਦਰਜ

Ad Position 21
No active advertisement
ਅਜੀਤ ਡੈਸਕ 16-06-2026
ਫਗਵਾੜਾ, 15 ਜੂਨ (ਚਾਨਾ)-ਪੀ.ਜੀ ‘ਚ ਰਹਿੰਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨਾ ਕਰਨ ਦੇ ਸਬੰਧ ‘ਚ ਸਤਨਾਮਪੁਰਾ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਧਾਰਾ 223 ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ | ਚਹੇੜੂ ਚੌਂਕੀ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀ.ਜੀਆ ਦੀ ਚੈਕਿੰਗ ਦੌਰਾਨ ਲਵਿਸ਼ ਅਪਾਰਟਮੈਂਟ ਮਹੇੜੂ ਦੀ ਚੈਕਿੰਗ ਕੀਤੀ ਤਾਂ ਉੱਥੇ ਮਾਲਕ ਮਨੋਜ ਕੁਮਾਰ ਵਲੋਂ ਆਪਣੇ ਪੀ.ਜੀ ਅੰਦਰ ਰਹਿ ਰਹੇ ਵਿਦਿਆਰਥੀਆਂ ਸਬੰਧੀ ਕੋਈ ਵੀ ਵੇਰਵਾ ਜਮ੍ਹਾ ਨਹੀਂ ਕਰਵਾਇਆ ਗਿਆ ਤੇ ਨਾ ਹੀ ਪੀਜੀ ਦੀ ਰਜਿਸਟ੍ਰੇਸ਼ਨ ਸਬੰਧੀ ਕੋਈ ਦਸਤਾਵੇਜ਼ ਪੇਸ਼ ਕਰ ਸਕਿਆ | ਜਿਸ ਸਬੰਧ ‘ਚ ਪੁਲਿਸ ਨੇ ਮਨੋਜ ਕੁਮਾਰ ਉਰਫ਼ ਲਵਿਸ਼ ਪੁੱਤਰ ਬਲਵੀਰ ਲਾਲ ਵਾਸੀ ਗੁਲਾਬਗੜ੍ਹ ਖਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪੀ.ਟੀ.ਯੂ. ਵਲੋਂ ਸੈਂਟਰਲਾਈਜ਼ਡ ਤੇ ਕੈਂਪਸ ਦਾਖਲਿਆਂ ਲਈ ਅਰਜ਼ੀਆਂ ਸਿੰਗਲ ਪੋਰਟਲ ਰਾਹੀਂ ਜਮ੍ਹਾਂ ਕਰਵਾਈਆਂ ਜਾਣਗੀਆਂ-ਡਾ.... ਅਗਲੀ ਖ਼ਬਰ ਮਹਿਲਾ ਨੂੰ ਧਮਕੀਆਂ ਦੇਣ ਅਤੇ ਕੱਪੜੇ ਪਾੜਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਤੇ ਕੇਸ ਦਰਜ, ਇਕ ਕਾਬੂ
Ad Position 24