ਭੁਲੱਥ, 15 ਜੂਨ (ਮਨਜੀਤ ਸਿੰਘ ਰਤਨ)-ਪੀਰ ਬਾਬਾ ਨੌਬਤ ਸ਼ਾਹ ਵਲੀ ਜੀ ਥਾਣਾ ਭੁਲੱਥ ਵਾਲੇ ਪੀਰ ਦਾ ਸਾਲਾਨਾ ਮੇਲਾ ਮਿਤੀ 18 ਜੂਨ ਦਿਨ ਵੀਰਵਾਰ ਨੂੰ ਕਰਤਾਰਪੁਰ ਰੋਡ ਥਾਣਾ ਭੁਲੱਥ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਤੇ ਸਭ ਤੋਂ ਪਹਿਲਾਂ ਸਵੇਰ ਸਮੇਂ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਖੁੱਲੇ ਪੰਡਾਲ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਵਿਕਰਮ ਵਿੱਕੀ ਕੱਵਾਲ, ਰਣਜੀਤ ਰਾਣਾ, ਅਲੇਕਸ ਕੋਟੀ ਅਤੇ ਹੋਰ ਨਾਮਵਰ ਗਾਇਕ ਆਪੋ ਆਪਣੀ ਆਵਾਜ਼ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ | ਮੇਲੇ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਪ੍ਰਸਿੱਧ ਐਂਕਰ ਬਲਦੇਵ ਸਿੱਧੂ ਨਿਭਾਉਣਗੇ | ਉਨ੍ਹਾਂ ਦੱਸਿਆ ਕਿ ਇਸ ਮੇਲੇ ਦੇ ਚੇਅਰਮੈਨ ਗਗਨਦੀਪ ਸਿੰਘ ਘੁੰਮਣ ਡੀ.ਐਸ.ਪੀ. ਭੁਲੱਥ ਹੋਣਗੇ ਜਦਕਿ ਐਡਵੋਕੇਟ ਹਰਸਿਮਰਨਜੀਤ ਸਿੰਘ ਘੁੰਮਣ ਹਲਕਾ ਇੰਚਾਰਜ ਭੁਲੱਥ, ਗੌਰਵ ਤੂਰਾ ਆਈ.ਪੀ.ਐਸ. ਐਸ. ਐਸ.ਪੀ. ਕਪੂਰਥਲਾ ਅਤੇ ਗੁਰਪ੍ਰੀਤ ਸਿੰਘ ਐਸ.ਪੀ. ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ |