06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੂਠ ਬੋਲਣ ਵਾਲੇ ਕਿਸੇ ਦੇ ਵਫ਼ਦਾਰ ਨਹੀਂ-ਭਗਵੰਤ ਮਾਨ

Ad Position 21
No active advertisement
ਅਜੀਤ ਡੈਸਕ 19-06-2026

ਫਗਵਾੜਾ, 18 ਜਨਵਰੀ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਆਉਂਦੀਆਂ ਚੋਣਾਂ ‘ਚ ਲੋਕ ਮੂੰਹ ਨਹੀਂ ਲਗਾਉਣਗੇ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੜ ਆਪ ਨੂੰ ਵੋਟਾਂ ਪਾ ਕੇ ਜਿਤਾਉਣ | ਅੱਜ ਇੱਥੇ ਗਾਂਧੀ ਚੌਂਕ ‘ਚ ਲੋਕ ਮਿਲਣੀ ਪ੍ਰੋਗਰਾਮ ਮੌਕੇ ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਸੁਖਬੀਰ ਬਾਦਲ, ਮਜੀਠੀਆ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਕਾਫ਼ੀ ਰਗੜੇ ਲਾਏ ਤੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਕਾਲੀ ਦਲ ਬਾਦਲ ਨੂੰ ਖਾਲੀ ਦਲ ਦਾ ਰੁਤਬਾ ਦੇ ਚੁੱਕੇ ਹਨ ਤੇ ਇਨ੍ਹਾਂ ਦਾ ਭੁਲੇਖਾ ਲੋਕ ਆਉਂਦੀਆਂ ਚੋਣਾਂ ‘ਚ ਕੱਢ ਦੇਣਗੇ | ਉਨ੍ਹਾਂ ਕਿਹਾ ਕਿ ਅਕਾਲੀ ਆਗੂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਤੇ ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੂਠ ਬੋਲ ਸਕਦੇ ਹਨ, ਉਹ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਵੀ ਹੁਣ ਵਢੇਰੀ ਉਮਰ ਦੇ ਬਜ਼ੁਰਗ ਵਾਲੀ ਹੈ ਇਹ ਪਾਰਟੀ ਹੁਣ ਬਜ਼ੁਰਗਾ ਵਾਂਗ ਮੰਜੇ ‘ਤੇ ਬੈਠੀ ਪਾਣੀ ਮੰਗ ਰਹੀ ਹੈ ਤੇ ਹੁਣ ਇਹ ਆਖ਼ਰੀ ਸਾਹਾ ‘ਤੇ ਹੈ | ਭਾਜਪਾ ਨੂੰ ਈ.ਡੀ. ਪਾਰਟੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਆਪਣਾ ਜਬਰ ਚਲਾ ਰਹੀ ਹੈ ਤੇ ਲੋਕ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੌਰਾਨ ਨਹਿਰਾ ਦਾ ਕਾਫ਼ੀ ਵਿਕਾਸ ਹੋਇਆ ਹੈ ਤੇ ਪਹਿਲਾਂ ਸਿਰਫ਼ 22 ਪ੍ਰਤੀਸ਼ਤ ਨਹਿਰਾ ਚੱਲਦੀਆਂ ਸਨ ਤੇ ਹੁਣ 78 ਦਸਿਆ ਕਿ ਹਸਪਤਾਲ ਵਲੋਂ ਸਾਲ 2022 ’ਚ 1 ਲੱਖ 99 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਜਾਂਚ ਅਤੇ 9 ਹਜ਼ਾਰ 600 ਤੋਂ ਵੱਧ ਮਰੀਜ਼ਾਂ ਨੂੰ ਦਾਖ਼ਲ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ, ਸਾਲ 2023 ’ਚ 2 ਲੱਖ, 9 ਹਜ਼ਾਰ ਦੇ ਕਰੀਬ ਮਰੀਜ਼ਾਂ ਦੀ ਜਾਂਚ ਅਤੇ 11 ਹਜ਼ਾਰ 600 ਤੋਂ ਵੱਧ ਮਰੀਜ਼ਾਂ ਨੂੰ ਦਾਖ਼ਲ ਕਰਕੇ ਇਲਾਜ ਕੀਤਾ ਗਿਆ, ਜਦਕਿ ਸਾਲ 2024 ’ਚ 2 ਲੱਖ 14 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਜਾਂਚ ਕਰਵਾਈ ਅਤੇ 11 ਹਜ਼ਾਰ 800 ਤੋਂ ਵੱਧ ਮਰੀਜ਼ਾਂ ਨੂੰ ਦਾਖ਼ਲ ਕਰਕੇ ਉਨ੍ਹਾਂ ਨੂੰ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ। ਡਾ. ਹਮਦਰਦ ਨੇ ਦੱਸਿਆ ਕਿ ਹੁਣ ਮਿੱਠਾਪੁਰ, ਜਲੰਧਰ ਵਿਖੇ 50 ਬੈਡਾਂ ਦੇ ਹਸਪਤਾਲ ਦੀ ਤਿਆਰੀ ਚੱਲ ਰਹੀ ਹੈ, ਜੋ ਕਿ ਆਉਂਦੇ ਕੁਝ ਮਹੀਨਿਆਂ ਅੰਦਰ ਪੂਰੀ ਹੋ ਜਾਵੇਗੀ। ਡਾ. ਹਮਦਰਦ ਨੇ ਮੇਅਰ ਵਿਨੀਤ ਧੀਰ ਅਤੇ ਨਿਤਿਨ ਕੋਹਲੀ ਦਾ ਵਿਸ਼ੇਸ਼ ਤੌਰ ’ਤੇ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਕਿਹਾ ਕਿ ਮਿੱਠਾਪੁਰ, ਜਲੰਧਰ ਵਿਖੇ ਬਣ ਰਹੇ ਹਸਪਤਾਲ ਦੀ ਸੰਪੂਰਨਤਾ ’ਚ ਇਨ੍ਹਾਂ ਦੋਨ੍ਹਾਂ ਸ਼ਖਸੀਅਤਾਂ ਵਲੋਂ ਪੂਰਾ ਯੋਗਦਾਨ ਪਾਇਆ ਗਿਆ ਹੈ, ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇਂ ਸਮੇਂ ’ਚ ਵੀ ਇਨ੍ਹਾਂ ਵਲੋਂ ਮਾਨਵਤਾ ਨੂੰ ਸਮਰਪਿਤ ਇਸ ਕਾਰਜਾਂ ’ਚ ਆਪਣਾ ਪੂਰਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਨੇ ਇਸ ਸੰਸਥਾ ਨੂੰ ਹਮੇਸਾਂ ਅੱਗੇ ਵਧਾਉਣ ਲਈ ਯਤਨਸ਼ੀਲ ਰਹੇ ਐਡਵੋਕੇਟ ਸ. ਪ੍ਰੇਮ ਸਿੰਘ ਅਤੇ ਸ. ਗੁਰਚਰਨ ਸਿੰਘ ਸਿਆਲ ਦੀ ਨਿਸ਼ਕਾਮ ਸੇਵਾ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਤੀਸ਼ਤ ਚੱਲ ਰਹੀਆਂ ਹਨ ਤੇ ਆਉਂਦੇ 10 ਦਿਨਾ ‘ਚ ਇਹ 90 ਫ਼ੀਸਦੀ ਤੱਕ ਪਹੁੰਚ ਜਾਣਗੀਆਂ | ਅਕਾਲੀ-ਭਾਜਪਾ ਦੇ ਸਮਝੌਤੇ ਨੂੰ ਉਨ੍ਹਾਂ ਚੂਹੇ ਦੀ ਦੋਸਤੀ ਦਾ ਵਿਅੰਗ ਕਸਦਿਆਂ ਕਿਹਾ ਕਿ ਇਹ ਆਪਸ ‘ਚ ਹੀ ਲੜ ਲੜ ਕੇ ਡੁੱਬ ਜਾਣਗੇ | ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਕਿਹਾ ਕਿ 67 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਭਿ੍ਸ਼ਟਾਚਾਰ ਤੇ ਸਿਫ਼ਾਰਿਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ | ਮੈਂਬਰ ਪਾਰਲੀਮੈਂਟ ਤੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਮਸੀਹਾ ਦੱਸਿਆ ਤੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਰੱਖਦਿਆਂ ਕਿਹਾ ਕਿ ਲੋਕਾਂ ਨੂੰ 40 ਕਿੱਲੋਮੀਟਰ ਦੂਰ ਕਪੂਰਥਲੇ ਜਾਣਾ ਪੈਂਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲੇ੍ਹ ਵਰਗੀਆਂ ਸਹੂਲਤਾਂ ਡੀ.ਸੀ ਦੀਆਂ ਪਾਵਰਾਂ ਜਲਦ ਏ.ਡੀ.ਸੀ. ਨੂੰ ਦਿੱਤੀਆਂ ਜਾਣਗੀਆਂ ਕਿਉਂਕਿ ਜ਼ਿਲੇ੍ਹ ਦਾ ਕੰਮ ਅਜੇ ਬਹੁਤ �ਖਾ ਹੈ ਤੇ ਇਸ ਲਈ ਮੈਨੂੰ ਕੁੱਝ ਸਮਾਂ ਚਾਹੀਦਾ ਹੈ | ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਕਈ ਸੜਕਾਂ ਬਣਾਉਣ ਦਾ ਐਲਾਨ ਕੀਤਾ ਜਿਸ ‘ਚ ਕਰੀਬ 18 ਕਰੋੜ ਰੁਪਏ ਦੀ ਲਾਗਤ ਦੇ ਕੰਮ, 30 ਲੱਖ ਰੁਪਏ ਸਪੈਸ਼ਲ ਕੰਮਾਂ ਲਈ, 30 ਲੱਖ ਰੁਪਏ ਪਿੰਡ ਅਠੋਲੀ ਦੇ ਵਿਕਾਸ ਲਈ ਦੇਣ ਦਾ ਐਲਾਨ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਭਾਜਪਾ ਛੱਡ ਕੇ ਆਪ ‘ਚ ਕੌਂਸਲਰ ਅਨੁਰਾਗ ਮਾਨਖੰਡ, ਕੁਲਵੰਤ ਕੌਰ ਸਰਪੰਚ ਪਾਂਸ਼ਟਾ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਦਾ ਮੁੱਖ ਮੰਤਰੀ ਨੇ ਸੁਆਗਤ ਕੀਤਾ ਗਿਆ | ਇਸ ਮੌਕੇ ਵੇਰਕਾ ਦੇ ਚੇਅਰਮੈਨ ਜਸਪਾਲ ਸਿੰਘ, ਮੇਅਰ ਰਾਮਪਾਲ ਉੱਪਲ, ਸਰਬਜੀਤ ਸਿੰਘ ਲੁਬਾਣਾ ਸਮੇਤ ਕਈ ਆਪ ਆਗੂ ਸ਼ਾਮਿਲ ਸਨ |
ਮਾਨ ਪਰਿਵਾਰ ਨੇ ਸਮਾਗਮ ਤੋਂ ਬਣਾਈ ਦੂਰ, ਲੋਕਾਂ ‘ਚ ਛਿੜੀ ਚਰਚਾ
ਆਪ ਪਾਰਟੀ ਦੇ ਸਾਬਕਾ ਇੰਚਾਰਜ ਹਰਜੀ ਮਾਨ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਜੋ ਅੱਜ ਦੇ ਸਮਾਗਮ ‘ਚੋਂ ਗੈਰ-ਹਾਜ਼ਰ ਰਹੇ ਪਰ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਬਾਰੇ ਕੁੱਝ ਵੀ ਨਹੀਂ ਦੱਸਿਆ ਤੇ ਕਿਹਾ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਆਏ ਹੋਏ ਹਨ ।ਕਿਸਾਨਾਂ ਨੇ ਮਾਨ ਕੋਲ ਰੱਖਿਆ ਆਪਣਾ ਦਰਜ, ਮੁੱਖ ਮੰਤਰੀ ਨੇ ਦਿੱਤਾ ਹੱਲ ਕਰਨ ਦਾ ਭਰੋਸਾ। ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਵਫ਼ਦ ਮੁੱਖ ਮੰਤਰੀ ਨੂੰ ਪ੍ਰਧਾਨ ਮਨਜੀਤ ਰਾਏ ਦੀ ਅਗਵਾਈ ‘ਚ ਮਿਲਿਆ | ਉਨ੍ਹਾਂ ਮੰਗ ਕੀਤੀ ਕਿ ਫਗਵਾੜਾ ਗੰਨਾ ਮਿੱਲ ਵੱਲ 2020-21 ਦੀ ਬਕਾਇਆ ਰਾਸ਼ੀ 28 ਕਰੋੜ ਤੁਰੰਤ ਦੁਆਈ ਜਾਵੇ ਤੇ 170 ਕਰੋੜ ਰੁਪਏ ਲੰਘੇ ਸੀਜ਼ਨ ਦੀ ਅਦਾਇਗੀ ਜੋ ਸਰਕਾਰ ਵਲੋਂ ਪਾਈ ਜਾਣੀ ਸੀ ਉਹ ਤੁਰੰਤ ਪਾਈ ਜਾਵੇ, ਗੰਨਾ ਕਿਸਾਨਾਂ ਦੀ ਪਨੇਲਟੀ ਕੱਟੀ ਗਈ ਹੈ ਉਹ ਵਾਪਸ ਕਰਵਾਈ ਜਾਵੇ | ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਹ ਕੰਮ ਉਨ੍ਹਾਂ ਦੇ ਧਿਆਨ ‘ਚ ਹਨ ਤੇ ਇਹ ਸਾਰੇ ਕੰਮ ਕਰਵਾਏ ਜਾਣਗੇ | ਇਸ ਮੌਕੇ ਕ੍ਰਿਪਾਲ ਸਿੰਘ ਮੁਸਾਪੂਰ, ਗੁਰਪਾਲ ਸਿੰਘ ਪਾਲਾ, ਦਵਿੰਦਰ ਸਿੰਘ ਸੰਧਵਾਂ, ਬਲਜਿੰਦਰ ਸਿੰਘ ਚੱਕਮੰਡੇਰ, ਹਰਭਜਨ ਸਿੰਘ ਬਾਜਵਾ, ਮੇਜਰ ਸਿੰਘ ਅਠੋਲੀ, ਕੁਲਵਿੰਦਰ ਸਿੰਘ ਕਾਲਾ ਵੀ ਸ਼ਾਮਿਲ ਸਨ | ਇਸ ਤੋਂ ਪਹਿਲਾ ਕਿਸਾਨ ਅੱਜ ਮੰਡੀ ‘ਚ ਇਕੱਠੇ ਹੋਏ ਸਨ ਜਿਸ ਉਪਰੰਤ ਡਾ. ਚੱਬੇਵਾਲ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਈ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਤੋਂ ਹੇਠਾਂ ਡਿਗਣ ਕਾਰਨ ਪਤੀ-ਪਤਨੀ ਜ਼ਖ਼ਮੀ ਅਗਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸ਼ਰਧਾ ਨਾਲ ਮਨਾਇਆ ਪੰਜਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ
Ad Position 24
No active advertisement