ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)-ਬੰਗਾ ਰੋਡ ਮਾਰਕਿਟ ਐਸੋਸੀਏਸ਼ਨ ਦੇ ਸਮੂਹ ਦੁਕਾਨਦਾਰਾਂ ਵੱਲੋਂ ਗੁਰੂ ਨਾਨਕ ਮਾਰਕਿਟ ਵਿਖੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਰਦਾਸ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਸ ਮੌਕੇ ਬੰਗਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਤਰਨਜੀਤ ਸਿੰਘ (ਰਿੰਪੀ) ਕਿੰਨੜਾ ਨੇ ਕਿਹਾ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਜਿੱਥੇ ਸਭ ਸੰਗਤਾਂ ਸ਼ਰਧਾ ਦੇ ਫ਼ੁਲ ਭੇਂਟ ਕਰ ਰਹੀਆਂ ਹਨ | ਉੱਥੇ ਬੰਗਾ ਰੋਡ ਦੇ ਸਮੂਹ ਦੁਕਾਨਦਾਰਾਂ ਵੱਲੋਂ ਵੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਉਹਨਾ ਕਿਹਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਧਿਆਤਮਿਕਤਾ ਦੀ ਸੱਤਾ ਨਾਲ ਟੱਕਰ ਦਾ ਪ੍ਰਤੀਕ ਹੈ | ਇਸ ਮੌਕੇ ਆਪ ਦੇ ਹਲਕਾ ਇੰਚਾਰਜ ਡਾ: ਰਾਜ ਕੁਮਾਰ ਚੱਬੇਵਾਲ, ਐਡੀਸ਼ਨਲ ਡਿਪਟੀ ਕਮਿਸ਼ਨਰ ਫਗਵਾੜਾ ਰਣਦੀਪ ਸਿੰਘ ਹੀਰ, ਐਸਡੀਐਮ ਡਾ: ਨਵਜੋਤ ਸ਼ਰਮਾ, ਮੇਅਰ ਰਾਮਪਾਲ ਉੱਪਲ, ਦਵਿੰਦਰ ਕੁਲਥਮ, ਰਾਕੇਸ਼ ਬਾਘਾ ਪ੍ਰਧਾਨ, ਚੇਤਨ ਬਜਾਜ, ਸਰਬਜੀਤ ਕੰਢਾ , ਡਾ: ਮਨਦੀਪ ਸਿੰਘ, ਨਰਿੰਦਰ ਬਜਾਜ, ਅਮਿਤ ਤ੍ਰੇਹਨ, ਨਿਧੀ ਵਾਲੀਆ, ਇਸ਼ਾਨ ਪਸਰੀਚਾ , ਚੇਤਨ ਸ਼ਰਮਾ, ਐਡਵੋਕੇਟ ਰੁਪਿੰਦਰ ਕੌਰ, ਨਿਰਮਲ ਕੁਮਾਰ, ਰਾਜਨਪਾਲ ਘੁੱਲਾ, ਹਰਮਿੰਦਰ ਸਿੰਘ ਬਸਰਾ, ਮੰਗਾ ਭੋਗਲ, ਵਿਕਾਸ ਚੌਧਰੀ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |