06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਥਾਵਾਂ ’ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਲਗਾਏ

Ad Position 21
No active advertisement
ਅਜੀਤ ਡੈਸਕ 19-06-2026
ਭੁਲੱਥ, 18 ਜੂਨ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਤੇ ਨਾਲ ਲੱਗਦੇ ਪਿੰਡਾਂ ਵਿਚ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਵੱਖ-ਵੱਖ ਪਕਵਾਨਾ ਦੇ ਲੰਗਰ ਲਗਾਏ ਗਏ | ਭੋਗਪੁਰ ਰੋਡ ਭੁਲੱਥ ਵਿਖੇ ਗੁਰਦੁਆਰਾ ਸਾਹਿਬ ਬੇਰੀਆਂ ਵਾਲਾ ਵਿਖੇ ਵੀ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵਰਤਾਏ ਗਏ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਬਲਜੀਤ ਸਿੰਘ ਤੱਖਰ ਇਕਾਈ ਰਾਜਪੁਰ, ਅਮਰੀਕ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਲਖਵਿੰਦਰ ਸਿੰਘ, ਫੌਜੀ ਪੂਰਨ ਸਿੰਘ ਰਾਜਪੁਰ, ਅਮਰੀਕ ਸਿੰਘ ਰਾਜਪੁਰ, ਤਰੁਣਜੋਤ ਤੇ ਗੁਰਦੇਵ ਸਿੰਘ ਵੱਲੋਂ ਸੇਵਾ ਨਿਭਾਈ ਗਈ | ਇਸੇ ਤਰ੍ਹਾਂ ਹੀ ਨਾਲ ਲੱਗਦੇ ਪਿੰਡ ਰਾਏਪੁਰਪੀਰ ਬਖ਼ਸ਼ ਵਾਲਾ ਵਿਖੇ ਪਿੰਡ ਦੀਆਂ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵਰਤਾਏ ਗਏ | ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ, ਸੈਕਟਰੀ ਗੁਰਬਖ਼ਸ਼ ਸਿੰਘ, ਪ੍ਰੋਫੈਸਰ ਜਸਪਾਲ ਸਿੰਘ, ਕੈਸ਼ੀਅਰ ਜੋਗਿੰਦਰ ਸਿੰਘ, ਕੈਸ਼ੀਅਰ ਤਰਸੇਮ ਸਿੰਘ ਤੇ ਰਣਜੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਗਾ ਰੋਡ ਮਾਰਕਿਟ ਐਸੋਸੀਏਸ਼ਨ ਦੇ ਸਮੂਹ ਦੁਕਾਨਦਾਰਾਂ ਵੱਲੋਂ ਪੰਜਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ... ਅਗਲੀ ਖ਼ਬਰ ਅਕਾਲੀ ਗੁਰਦੁਆਰਾ ਸਾਹਿਬ ਪਿੰਡ ਭੁੱਲਾਰਾਈ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮ...
Ad Position 24
No active advertisement