ਲੁਧਿਆਣਾ, 6 ਅਗਸਤ (ਭੂਪਿੰਦਰ ਸਿੰਘ ਬੈਂਸ) - ਸ਼ਹਿਰ ਦੇ ਇਲਾਕੇ ਕਿਚਲੂ ਨਗਰ ਵਿਚ ਭਾਰੀ ਮੀਂਹ ਤੋਂ ਬਾਅਦ ਸੜਕ ਦਾ ਕਰੀਬ 30 ਫੁੱਟ ਹਿੱਸਾ ਧੱਸ ਗਿਆ, ਜਿਸ ਨਾਲ ਲਗਭਗ 20 ਫੁੱਟ ਡੂੰਘਾ ਟੋਆ ਬਣ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਨਗਰ ਨਿਗਮ ਨੇ ਪ੍ਰਭਾਵਿਤ ਥਾਂ ਨੂੰ ਘੇਰ ਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੁੱਢਲੀ ਜਾਂਚ ਅਨੁਸਾਰ ਪੁਰਾਣੀ ਸੀਵਰੇਜ ਲਾਈਨ ਨੂੰ ਨੁਕਸਾਨ ਪਹੁੰਚਣਾ ਇਸ ਘਟਨਾ ਦਾ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਭਾਰੀ ਮੀਂਹ ਤੋਂ ਬਾਅਦ ਸੜਕ ਧੱਸੀ, 20 ਫੁੱਟ ਡੂੰਘਾ ਟੋਆ ਬਣਿਆ
ਲੁਧਿਆਣਾ, 6 ਅਗਸਤ (ਭੂਪਿੰਦਰ ਸਿੰਘ ਬੈਂਸ) - ਸ਼ਹਿਰ ਦੇ ਇਲਾਕੇ ਕਿਚਲੂ ਨਗਰ ਵਿਚ ਭਾਰੀ ਮੀਂਹ ਤੋਂ ਬਾਅਦ ਸੜਕ ਦਾ ਕਰੀਬ 30 ਫੁੱਟ ਹਿੱਸਾ ਧੱਸ ਗਿਆ, ਜਿਸ ਨਾਲ
ਅਜੀਤ ਡੈਸਕ
06-08-2026