ਤਲਵੰਡੀ ਚੌਧਰੀਆਂ, 20 ਜੂਨ (ਪਰਸਨ ਲਾਲ ਭੋਲਾ)-ਕੇਂਦਰ ਦੀ ਭਾਜਪਾ ਸਰਕਾਰ (ਗਰੀਬ ਵਰਗ ਦੇ ਲੋਕਾਂ) ਹਾਸ਼ੀਏ ਤੇ ਬੈਠੇ ਲੋਕਾਂ ਨੂੰ ਪੂਰੀ ਤਰਾਂ ਬਰਬਾਦ ਕਰਨ ਤੇ ਆ ਚੁੱਕੀ ਹੈ | ਹਾਸ਼ੀਏ ਤੇ ਬੈਠੇ ਲੋਕਾਂ ਤੋਂ ਨੌਕਰੀਆਂ ਹੀ ਨਹੀਂ ਸਗੋਂ ਕਾਂਗਰਸ ਸਰਕਾਰ ਵੱਲੋਂ ਮਨਰੇਗਾ ਸਕੀਮ ਤਹਿਤ ਜੋ ਗਰੀਬ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣ ਲਈ ਸਕੀਮ ਚਲਾਈ ਸੀ ਉਸ ਨੂੰ ਬੰਦ ਕਰਨ ਵੱਲ ਤੁਰੀ ਹੋਈ ਹੈ | ਕੇਂਦਰ ਸਰਕਾਰ ਨੇ ਪਹਿਲਾਂ ਇਸ ਸਕੀਮ ਦਾ ਨਾਂ ਬਦਲ ਕੇ ‘ਜੀ ਰਾਮ ਜੀ’ ਰੱਖਿਆ ਅਤੇ ਫਿਰ ਰਾਜ ਸਰਕਾਰਾਂ ਨੂੰ ਹੁਕਮ ਚਾੜ ਦਿੱਤਾ ਕਿ ਇਸ ਸਕੀਮ ਤਹਿਤ ਕੇਂਦਰ 60 ਅਤੇ 40% ਹਿੱਸਾ ਰਾਜ ਸਰਕਾਰਾਂ ਪਾਉਣਗੀਆਂ ਜਦ ਕਿ ਪਹਿਲਾਂ ਇਹ 90-10 ਪ੍ਰਤੀਸ਼ਤ ਦੀ ਰੇਸ਼ੋ ਨਾਲ ਚੱਲਦੀ ਸੀ | ਰਾਜ ਸਰਕਾਰਾਂ ਤਾਂ ਆਪਣੇ ਕਰਜ਼ਿਆਂ ਦੇ ਬੋਝ ਕਾਰਨ ਪਹਿਲਾਂ ਹੀ ਮੁਸ਼ਕਿਲ ਨਾਲ ਹਿੱਸਾ ਪਾਉਂਦੀਆਂ ਸਨ ਜਿਸ ਤੋਂ ਲੱਗਦਾ ਹੈ ਕਿ ਇਸ ਸਕੀਮ ਭਾਜਪਾ ਸਰਕਾਰ ਬੰਦ ਕਰਕੇ ਗਰੀਬ ਵਰਗ ਦਾ ਗਲਾ ਘੁੱਟਣਾ ਵੱਲ ਜਾ ਰਹੀ ਹੈ | ਮਨਰੇਗਾ ਕਾਮੇ 25-30 ਦਿਨ ਤੋਂ ਵਿਹਲੇ ਬੈਠੇ ਹਨ | ਇਹਨਾਂ ਹਾਸ਼ੀਏ ਤੇ ਬੈਠੇ ਲੋਕਾਂ ਦਾ ਕਿਸੇ ਵੀ ਸਰਕਾਰ ਨੂੰ ਕੋਈ ਫ਼ਿਕਰ ਨਹੀਂ | ਜੇਕਰ ਰੁਜ਼ਗਾਰ ਨਾ ਹੋਇਆ ਤਾਂ ਕਿ ਇਹ ਭੁੱਖੇ ਮਰਨਗੇ ਜਾਂ ਜਿਉਂਦੇ ਰਹਿਣਗੇ | ਜੇਕਰ ਕਿਸੇ ਵੀ ਸਰਕਾਰ ਨੇ 32% ਆਬਾਦੀ ਵਾਲੇ ਲੋਕਾਂ ਨਾਲ ਧੋਖਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਹਾਸ਼ੀਏ ਤੇ ਬੈਠੇ ਇਹ ਲੋਕ ਕਿਸੇ ਨੂੰ ਵੀ ਮੁਆਫ਼ ਨਹੀਂ ਕਰਨਗੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਮਨੀ ਅਤੇ ਅਮਰਜੀਤ ਸਿੰਘ ਫੌਜੀ ਨੇ ਪੱਤਰਕਾਰਾਂ ਨਾਲ ਇੱਕ ਮੁਲਾਕਾਤ ਦੌਰਾਨ ਕੀਤਾ | ਹਾਸ਼ੀਏ ਤੇ ਬੈਠੇ ਇਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਆਗੂਆਂ ਨੇ ਜ਼ਿਲ੍ਹਾ ਏ ਡੀ ਸੀ ਦਫ਼ਤਰ ਮੂਹਰੇ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਮਨਰੇਗਾ ਕਾਮਿਆਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿੱਖਿਆ ਦੇਣਾ ,ਪੱਕਾ ਰੁਜ਼ਗਾਰ, ਬੇਰੁਜ਼ਗਾਰੀ ਭੱਤਾ, ਅਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣੀਆਂ ਕੇਂਦਰਾਂ ਤੇ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਅੱਜ ਸਰਕਾਰਾਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਵਧੇਰੇ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਸਰਕਾਰੀ ਸੰਸਥਾਵਾਂ ਨੂੰ ਬੰਦ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ | ਜਿਸ ਨੂੰ ਲੰਮੇ ਸਮੇਂ ਤੱਕ ਲੋਕ ਬਰਦਾਸ਼ਤ ਨਹੀਂ ਕਰਨਗੇ | ਭੋਲਾ