15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਵਿਆਹ ਸਮਾਗਮ ਵਿਚ ਦੋ ਧਿਰਾਂ ਦੀ ਲੜਾਈ ਵਿਚ ਦੋ ਨੌਜਵਾਨ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-06-2026
ਕਪੂਰਥਲਾ, 20 ਜੂਨ (ਅਮਨਜੋਤ ਸਿੰਘ ਵਾਲੀਆ)-ਮਾਡਲ ਟਾਊਨ ਸਿਟੀ ਹਾਲ ਦੇ ਨੇੜੇ ਗਲੀ ਵਿਚ ਵਿਆਹ ਸਮਾਗਮ ਵਿਚ ਹੋਈ ਦੋ ਧਿਰਾਂ ਦੀ ਲੜ੍ਹਾਈ ਵਿਚ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਥਾਣਾ ਸਿਟੀ ਦੇ ਐਸ.ਐਚ.�. ਅਤੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ | ਜੇਰੇ ਇਲਾਜ ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਦੇਵਲਾਂਵਾਲ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿਚ ਆਇਆ ਸੀ, ਜਿੱਥੇ ਡੀ.ਜੇ. ਵਿਚ ਬੀਤੀ ਰਾਤ ਮਾਮੂਲੀ ਤਕਰਾਰ ਹੋਇਆ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ, ਇਸ ਤੋਂ ਬਾਅਦ ਅੱਜ ਜਦੋਂ ਵਿਆਹ ਵਿਚ ਸਾਹਿਲ ਅਤੇ ਉਸ ਦੇ ਕੁੱਝ ਸਾਥੀਆਂ ਨੇ ਮੇਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਮੈਂ ਜ਼ਖ਼ਮੀ ਹੋ ਗਿਆ | ਇਸੇ ਤਰ੍ਹਾਂ ਦੂਸਰੀ ਧਿਰ ਦੇ ਸਾਹਿਲ ਪੁੱਤਰ ਸੁਖਵਿੰਦਰ ਵਾਸੀ ਸਾਬੂਵਾਲ ਨੇ ਦੱਸਿਆ ਕਿ ਉਹ ਆਪਣੇ ਕਿਸੇ ਸਾਥੀ ਨਾਲ ਵਿਆਹ ਸਮਾਗਮ ਵਿਚ ਆਇਆ ਸੀ, ਜਿੱਥੇ ਉਸ ‘ਤੇ ਮਨਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਝਗੜਾ ਹੋ ਗਿਆ ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੇਰੇ ‘ਤੇ ਹਮਲਾ ਕਰਕੇ ਮੇਰਾ ਹੱਥ ਵੱਢ ਦਿੱਤਾ | ਦੋਵਾਂ ਨੂੰ ਸਿਵਲ ਹਸਪਤਾਲ ਐਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਿਊਟੀ ਡਾਕਟਰ ਵਿਜੇ ਵਲੋਂ ਦੋਵਾਂ ਦਾ ਇਲਾਜ ਜਾਰੀ ਹੈ ਅਤੇ ਸਾਹਿਲ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਮੈਡੀਕਲ ਕਾਲਜ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਦੀ ਐਮ.ਐਲ.ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ | ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਦੇ ਐਸ.ਐਚ.�. ਅਮਨਦੀਪ ਨਾਹਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਿਟੀ ਹਾਲ ਦੀ ਬੈਕ ਸਾਈਡ ‘ਤੇ ਇਕ ਘਰ ਵਿਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੈ, ਜਿੱਥੇ ਦੋ ਧਿਰਾਂ ਦੀ ਲੜ੍ਹਾਈ ਹੋ ਗਈ ਹੈ, ਜਿਸ ਵਿਚ ਸਾਹਿਲ ਦਾ ਹੱਥ ਵੱਢਿਆ ਗਿਆ ਅਤੇ ਮਨਪ੍ਰੀਤ ਦੇ ਵੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਇਹ ਕਿਹੋ ਜਿਹੀ ਲੋਕ ਮਿਲਣੀ, ਜਿੱਥੇ ਲੋਕਾਂ ਦੀ ਕੋਈ ਗੱਲ ਨਾ ਸੁਣੀ ਤੇ ਆਪਣੀ ਕਹਿ ਕੇ ਤੁਰਦੇ ਬਣੇ ਮੁੱਖ ਮੰਤਰੀ-ਸੁਖਵਿੰਦਰ... ਅਗਲੀ ਖ਼ਬਰ ਇਮਾਨਦਾਰੀ ਦੀ ਮਿਸਾਲ ਬਣੇ ਗੁਰਦੇਵ ਸਿੰਘ ਮੁਲਤਾਨੀ, ਪੈਸਿਆਂ ਨਾਲ ਭਰਿਆ ਲੱਭਿਆ ਪਰਸ ਅਸਲ ਮਾਲਕ ਨੂੰ ਸੌਂਪਿਆ
Ad Position 24