ਖਲਵਾੜਾ, 20 ਜੂਨ (ਮਨਦੀਪ ਸਿੰਘ ਸੰਧੂ)-ਦਿਵਿਆਂਗ ਵਿਅਕਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਵਿਲੱਖਣ ਪਛਾਣ ਪੱਤਰ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਪੰਜਾਬ ਭਰ ਦੇ ਬਹੁਤ ਸਾਰੇ ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ. ਕਾਰਡ ਸਰੀਰਕ ਮਾਪ ਦੰਡਾਂ ਅਨੁਸਾਰ ਨਹੀਂ ਬਣੇ | ਬਹੁਤ ਸਾਰੇ ਦਿਵਿਆਂਗ ਜੋ ਚੱਲਣ ਤੋਂ ਅਸਮਰਥ ਹਨ ਉਨ੍ਹਾਂ ਦੇ ਮੈਡੀਕਲ ਸਰਟੀਫਿਕੇਟ ਘੱਟ ਪ੍ਰਤੀਸ਼ਤ ਦੇ ਬਣਾਏ ਗਏ ਹਨ ਜਿਸ ਕਾਰਨ ਉਹ ਬਹੁਤ ਸਾਰੀਆਂ ਕੇਂਦਰੀ ਸਕੀਮਾਂ ਦੇ ਲਾਭ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ ਸੋ ਉਨ੍ਹਾਂ ਉਪਰੋਕਤ ਸਮੱਸਿਆ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਤੋਂ ਇਲਾਵਾ ਸਬ ਕਮੇਟੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਪ੍ਰੰਤੂ ਸਿਹਤ ਵਿਭਾਗ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਆਪਸੀ ਤਾਲਮੇਲ ਦੀ ਘਾਟ ਦਾ ਸ਼ਿਕਾਰ ਦਿਵਿਆਂਗ ਵਿਅਕਤੀਆਂ ਨੂੰ ਕਰਨਾ ਪਿਆ ਜਿਸ ਕਾਰਨ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕੁੱਝ ਦਿਨ ਪਹਿਲਾਂ ਹਰਜੀ ਮਾਨ ਤੇ ਐਸ.ਡੀ.ਐਮ. ਫਗਵਾੜਾ ਦੇ ਧਿਆਨ ਵਿਚ ਲਿਆਉਣ ਲਈ ਵਫ਼ਦ ਦੀ ਡਿਊਟੀ ਲਗਾਈ ਜਿਸ ਦੌਰਾਨ ਐਸ.ਡੀ.ਐਮ. ਫਗਵਾੜਾ ਦੇ ਯਤਨਾਂ ਸਦਕਾ ਮੈਡੀਕਲ ਦਰੁਸਤ ਕਰਨ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਲਗਾਉਣ ਲਈ ਦਿਵਿਆਂਗ ਐਕਸ਼ਨ ਕਮੇਟੀ ਦੀ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਦਵਿੰਦਰ ਕੌਰ, ਸ਼ਹਿਰੀ ਪ੍ਰਧਾਨ ਬਲਾਕ ਫਗਵਾੜਾ ਭਾਰਤ ਭੂਸ਼ਨ, ਦਿਹਾਤੀ ਪ੍ਰਧਾਨ ਫਗਵਾੜਾ ਸਰਬਜੀਤ ਸਿੰਘ ਲਾਟੂ ਤੇ ਹਲਕਾ ਇੰਚਾਰਜ ਕਪੂਰਥਲਾ ਪਲਵਿੰਦਰ ਕੁਮਾਰ ਪਿੰਦਾ ਨੇ ਧੰਨਵਾਦ ਕੀਤਾ |