ਢਿਲਵਾਂ, 20 ਜੂਨ (ਗੋਬਿੰਦ ਸੁਖੀਜਾ)-ਪਿੰਡ ਮਾਂਗੇਵਾਲ ਵਿਖੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਗਦੀ ਤੇ ਸੋਨਾ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਸਤਬੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਾਂਗੇਵਾਲ ਨੇ ਥਾਣਾ ਢਿਲਵਾਂ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਬੀਤੀ 12 ਜੂਨ ਨੂੰ ਉਹ ਸਮੇਤ ਪਰਿਵਾਰ ਆਪਣੀ ਭੂਆ ਵਾਸੀ ਅਠੋਲਾ ਨੂੰ ਮਿਲਣ ਲਈ ਗਏ ਸਨ ਤਾਂ ਕਰੀਬ ਸ਼ਾਮ 7.00 ਵਜੇ ਸ਼ਾਮ ਆ ਕੇ ਦੇਖਿਆ ਤਾਂ ਘਰ ਦਾ ਗੇਟ ਦਾ ਜਿੰਦਰਾ ਟੁੱਟਿਆ ਹੋਇਆ ਸੀ ਤੇ ਘਰ ਵਿਚੋਂ ਲੋਹੇ ਦੀ ਪੇਟੀ ਵਿਚੋਂ 18/20 ਤੋਲੇ ਸੋਨਾ ਦੇ ਗਹਿਣੇ ਤੇ ਇੱਕ ਲੱਖ ਰੁਪਏ ਗਾਇਬ ਸੀ | ਜਿਸ ਸਬੰਧੀ ਅਸੀਂ ਆਪਣੇ ਤੋਰ ਤੇ ਭਾਲ ਕਰਦੇ ਰਹੇ ਹਾਂ ਪਰ ਚੋਰਾ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗਾ | ਥਾਣਾ ਢਿਲਵਾਂ ਦੇ ਮੁਖੀ ਹਰਜਿੰਦਰ ਸਿੰਘ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |