06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਖੇਤਾਂ ਵਿਚ ਕੰਮ ਕਰਦੇ ਸਮੇਂ ਦਵਾਈ ਵਾਲੇ ਡੱਬੇ ’ਚ ਪਾਣੀ ਪੀਣ ਕਾਰਨ ਇਕ ਨੌਜਵਾਨ ਦੀ ਹਾਲਤ ਖ਼ਰਾਬ

Ad Position 21
No active advertisement
ਅਜੀਤ ਡੈਸਕ 25-06-2026


ਕਪੂਰਥਲਾ, 24 ਜੂਨ (ਅਮਨਜੋਤ ਸਿੰਘ ਵਾਲੀਆ)-ਪਿੰਡ ਜੈਨਪੁਰ ਵਿਖੇ ਖੇਤਾਂ ਵਿਚ ਕੰਮ ਕਰਦੇ ਇਕ ਪ੍ਰਵਾਸੀ ਮਜ਼ਦੂਰ ਨੇ ਗਲਤੀ ਨਾਲ ਦਵਾਈ ਵਾਲੇ ਡੱਬੇ ਵਿਚ ਪਾਣੀ ਪੀ ਲਿਆ ਜਿਸ ‘ਤੇ ਉਸਦੀ ਹਾਲਤ ਖ਼ਰਾਬ ਹੋਣ ‘ਤੇ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ| ਜੇਰੇ ਇਲਾਜ ਨਿਤਿਸ਼ ਕੁਮਾਰ ਪੁੱਤਰ ਡਿਜੀਟਲ ਮਾਥੋ ਵਾਸੀ ਪਿੰਡ ਜੈਨਪੁਰ ਦੇ ਸਾਥੀਆਂ ਨੇ ਦੱਸਿਆ ਕਿ ਉਹ ਖੇਤਾਂ ਵਿਚ ਕੰਮ ਕਰ ਰਹੇ ਸਨ ਤਾਂ ਇਸੇ ਦੌਰਾਨ ਨਿਤਿਸ਼ ਨੇ ਦਵਾਈ ਵਾਲੇ ਡੱਬੇ ਵਿਚ ਪਾਣੀ ਪੀ ਲਿਆ ਜਿਸਦੀ ਹਾਲਤ ਖ਼ਰਾਬ ਹੋਣ ‘ਤੇ ਉਹ ਉਸਨੂੰ ਸਿਵਲ ਹਸਪਤਾਲ ਲੈ ਕੇ ਆਏ | ਜਿੱਥੇ ਡਿਊਟੀ ਡਾ: ਸ਼ੈਲਜਾ ਵਲੋਂ ਉਸਦਾ ਇਲਾਜ ਜਾਰੀ ਹੈ ਤੇ ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮਕਸੂਦਾਂ ਸਬਜ਼ੀ ਮੰਡੀ ਵਿਖੇ ਗੋਲੀ ਚਲਾਉਣ ਦੇ ਮਾਮਲੇ ’ਚ ਲੋੜੀਂਦੇ ਦੋ ਹਮਲਾਵਰ ਹਥਿਆਰਾਂ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਰਿਜਨਲ ਟਰਾਂਸਪੋਰਟ ਅਫ਼ਸਰ ਨੇ ਪੰਜ ਓਵਰਲੋਡ ਗੱਡੀਆਂ ਦੇ ਚਲਾਨ ਕਰਕੇ ਮੌਕੇ ‘ਤੇ ਜੁਰਮਾਨਾ ਵਸੂਲਿਆ
Ad Position 24
No active advertisement