06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਭਗਵੰਤ ਮਾਨ ਸਰਕਾਰ ‘ਤੇ ਖਹਿਰਾ ਦਾ ਨਿਸ਼ਾਨਾ, ਜੀ ਰਾਮ ਜੀ ਬਿੱਲ ਚੁੱਪ-ਚਾਪ ਲਾਗੂ ਕਰਨ ਦਾ ਲਾਇਆ ਦੋਸ਼

Ad Position 21
No active advertisement
ਅਜੀਤ ਡੈਸਕ 28-06-2026
ਨਡਾਲਾ, 27 ਜੂਨ (ਰਘਬਿੰਦਰ ਸਿੰਘ)-ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ‘ਤੇ ਮਗਨਰੇਗਾ ਬਿੱਲ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਹੈ | ਖਹਿਰਾ ਨੇ ਆਪਣੇ ਐਕਸ ਅਕਾਊਂਟ ‘ਤੇ ਸਾਂਝੀ ਕੀਤੀ ਪੋਸਟ ਵਿਚ ਦੋਸ਼ ਲਗਾਇਆ ਕਿ ਜਿਸ ਮਗਨਰੇਗਾ ਬਿੱਲ ਦਾ ਵਿਰੋਧ ਕਰਨ ਲਈ 30 ਦਸੰਬਰ 2025 ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ, ਉਸੇ ਬਿੱਲ ਨੂੰ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੁੱਪ-ਚਾਪ ਪੰਜਾਬ ਵਿਚ ਲਾਗੂ ਕਰ ਦਿੱਤਾ ਹੈ|ਖਹਿਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਇਸ ਬਿੱਲ ਦੇ ਖ਼ਿਲਾਫ਼ ਮਤਾ ਵੀ ਪਾਸ ਕੀਤਾ ਸੀ, ਪਰ ਹੁਣ ਉਸੇ ਬਿੱਲ ਨੂੰ ਲਾਗੂ ਕਰਨਾ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਦਰਸਾਉਂਦਾ ਹੈ| ਉਨ੍ਹਾਂ ਇਸ ਕਾਰਵਾਈ ’ਤੇ ਸਵਾਲ ਉਠਾਇਆ ਕਿ, ਕੀ ਇਹ ਸਭ ਬੀਜੇਪੀ ਨਾਲ ਕਿਸੇ ਸਿਆਸੀ ਸਮਝੌਤੇ ਜਾਂ ਸੌਦੇ ਤਹਿਤ ਕੀਤਾ ਗਿਆ ਹੈ | ਖਹਿਰਾ ਨੇ ਆਪਣੀ ਪੋਸਟ ਰਾਹੀਂ ਪੰਜਾਬ ਸਰਕਾਰ ਤੋਂ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਿਸ ਬਿੱਲ ਦਾ ਪਹਿਲਾਂ ਵਿਰੋਧ ਕੀਤਾ ਗਿਆ, ਉਹ ਹੁਣ ਕਿਹੜੇ ਹਾਲਾਤ ਵਿਚ ਲਾਗੂ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੇਟ ਦੇ ਰੋਗਾਂ ਸੰਬੰਧੀ ਬਿਹਤਰ ਇਲਾਜ ਦੇ ਰਿਹਾ ਜਸਵੰਤ ਹਸਪਤਾਲ ਅਗਲੀ ਖ਼ਬਰ ਮਿਡ-ਡੇ-ਮੀਲ ਵਰਕਰ ਯੂਨੀਅਨ ਨੇ ਦਿੱਤਾ ਮੁੱਖ ਮੰਤਰੀ ਦੇ ਨਾਂਅ ਡੀ.ਈ.ਓ. ਨੂੰ ਮੰਗ-ਪੱਤਰ
Ad Position 24
No active advertisement