06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਡੇਰਾ ਮਸਤ ਬਾਬਾ ਲਛਮਣ ਸ਼ਾਹ ਸਲੇਮਪੁਰ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 30-06-2026
ਫਗਵਾੜਾ, 29 ਜੂਨ (ਅਸ਼ੋਕ ਕੁਮਾਰ ਵਾਲੀਆ)-ਦਰਬਾਰ ਕਾਦਰੀ ਖ਼ਾਨਦਾਨ ਡੇਰਾ ਮਸਤ ਬਾਬਾ ਲਛਮਣ ਸ਼ਾਹ ਜੀ ਦਰਬਾਰ ਕਿਸ਼ਨਪੁਰ (ਸਲੇਮਪੁਰ) ਵਿਖੇ 27ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਸੰਪੰਨ ਹੋਇਆ ਦੋ ਦਿਨਾਂ ਇਸ ਜੋੜ ਮੇਲੇ ਦੇ ਪਹਿਲੇ ਦਿਨ ਚਿਰਾਗ਼ ਦੀ ਰਸਮ ਅਦਾ ਕੀਤੀ | ਮੇਲੇ ਦੇ ਦੂਸਰੇ ਦਿਨ ਨਿਸ਼ਾਨ ਸਾਹਿਬ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਉਪਰੰਤ ਪੰਜਾਬ ਦੇ ਨਾਮਵਰ ਕੱਵਾਲ ਬਖ਼ਸ਼ੀ ਕੱਵਾਲ ਜਲੰਧਰ ਵਾਲੇ, ਕਾਦਰੀ ਕੱਵਾਲ ਅੱਪਰੇ ਵਾਲੇ, ਸਬੀਰ ਅਲੀ ਕੱਵਾਲ ਮਲੇਰ ਕੋਟਲੇ, ਕੁਲਦੀਪ ਰੂਹਾਨੀ ਕੱਵਾਲਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਪੇਸ਼ ਕਰ ਸੰਗਤਾਂ ਨੂੰ ਨਿਹਾਲ ਕੀਤਾ | ਬਾਅਦ ਦੁਪਹਿਰ ਪੰਜਾਬ ਦਾ ਨਾਮਵਰ ਗਾਇਕ ਮਾਸਟਰ ਸਲੀਮ ਵੱਲੋਂ ਆਪਣੀ ਗਾਇਕੀ ਦੇ ਜੌਹਰ ਦਿਖਾਉਂਦਿਆਂ ਸਰੋਤਿਆਂ ਨੂੰ ਕੀਲੀ ਰੱਖਿਆ | ਮੇਲੇ ਦੇ ਪ੍ਰਮੁੱਖ ਪ੍ਰਬੰਧਕ ਸਵਰਗਵਾਸੀ ਸਵਰਨਾ ਰਾਮ ਠੇਕੇਦਾਰ ਦੇ ਸਪੁੱਤਰ ਜੱਸੀ ਸਾਬਕਾ ਸਰਪੰਚ, ਜੋਗਿੰਦਰਪਾਲ ਨੇ ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਪਹੁੰਚੇ ਹੋਏ ਸਾਈਾ ਫ਼ਕੀਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜੱਸੀ ਸਰਪੰਚ, ਜੋਗਿੰਦਰਪਾਲ , ਭਗਤ ਰਾਮ, ਚਰਨਪ੍ਰੀਤ ਆਸਟੇ੍ਰਲੀਆ, ਪਿ੍ੰਸ, ਗੌਰਾ, ਸੌਰਵ, ਸਤਪਾਲ ਸਿੰਘ ਕਿਸ਼ਨਪੁਰ ਤੋ ਇਲਾਵਾ ਵੱਡੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਤੋ ਇਲਾਵਾ ਇਲਾਕੇ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨ ਤਜਿੰਦਰ ਬਾਵਾ ਨੇ ਲੋੜਵੰਦ ਔਰਤਾਂ ਨੂੰ ਰਾਸ਼ਨ ਦੇ ਨਾਲ ਵੰਡੀ ਮਹੀਨਾਵਾਰ ਪੈਨਸ਼ਨ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਿਚ ਗੁਰਮਤਿ ਸਮ...
Ad Position 24
No active advertisement