10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬਸਪਾ ਨੇ ਰਿਜ਼ਰਵੇਸ਼ਨ ਨੀਤੀ ਦੀ ਉਲੰਘਣਾ ਦੇ ਮਾਮਲੇ ਨੂੰ ਲੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਕੀਤਾ ਰੋਸ ਵਿਖਾਵਾ

Ad Position 21
No active advertisement
ਅਜੀਤ ਡੈਸਕ 04-07-2026
ਕਪੂਰਥਲਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਤਰਸੇਮ ਥਾਪਰ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿੱਖਿਆ ਭਰਤੀ ਡਾਇਰੈਕਟੋਰੇਟ ਰਾਹੀਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਮੌਕੇ ਰਿਜ਼ਰਵੇਸ਼ਨ ਨੀਤੀ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਹੈੱਡ ਕੁਆਰਟਰ ‘ਤੇ ਪੰਜਾਬ ਦੇ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ-ਪੱਤਰ ਦਿੱਤਾ, ਜਿਸ ’ਚ ਮੰਗ ਕੀਤੀ ਗਈ ਕਿ ਅਧਿਆਪਕਾਂ ਦੀ ਭਰਤੀ ਸੰਬੰਧੀ ਚੱਲ ਰਹੀ ਗੈਰ ਸੰਵਿਧਾਨਕ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਬੰਦ ਕੀਤਾ ਜਾਵੇ | ਇਸ ਮੌਕੇ ਹਾਜ਼ਰ ਬਸਪਾ ਦੇ ਸੂਬਾਈ ਸਕੱਤਰ ਤਰਸੇਮ ਸਿੰਘ ਥਾਪਰ, ਰਕੇਸ਼ ਕੁਮਾਰ ਦਾਤਾਰਪੁਰੀ ਤੇ ਹਰਿੰਦਰ ਸ਼ੀਤਲ ਨੇ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ| ਉਨ੍ਹਾਂ ਕਿਹਾ ਕਿ ਪੰਜਾਬ ਵਿਚ ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ ਤੇ ਹੋਰ ਪਛੜੀਆਂ ਸ਼ੇ੍ਰਣੀਆਂ ਨਾਲ ਸੰਬੰਧਿਤ ਜ਼ਿਆਦਤੀਆਂ ਸਾਹਮਣੇ ਆ ਰਹੀਆਂ ਹਨ| ਬਸਪਾ ਆਗੂਆਂ ਨੇ ਕਿਹਾ ਸੰਵਿਧਾਨਕ ਹੱਕਾਂ ਨੂੰ ਅੱਖੋਂ ਪਰੋਖੇ ਕਰਕੇ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਦੀ ਨੀਤੀ ਨਾਲ ਸਰਕਾਰ ਖਿਲਵਾੜ ਕਰ ਰਹੀ ਹੈ ਤੇ ਬਸਪਾ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ| ਉਨ੍ਹਾਂ ਕਿਹਾ ਕਿ ਭਰਤੀ ਸੰਬੰਧੀ ਜਿਹੜਾ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਹੈ ਉਸ ਵਿਚ ਅਨੁਸੂਚਿਤ ਤੇ ਪੱਛੜੀਆਂ ਸ਼ੇ੍ਣੀਆਂ ਦੇ ਉਮੀਦਵਾਰਾਂ ਲਈ ਲੋੜੀਂਦੀਆਂ ਅਸਾਮੀਆਂ ਰਾਖਵੀਂਆਂ ਨਹੀਂ ਰੱਖੀ ਗਈਆਂ ਜਦਕਿ ਇਨ੍ਹਾਂ ਸ਼੍ਰੇਣੀਆਂ ਸੰਵਿਧਾਨਕ ਤੌਰ ‘ਤੇ ਇਹ ਹੱਕ ਪ੍ਰਾਪਤ ਹੋ ਚੁੱਕਾ ਹੈ, ਇਸ ਲਈ ਇਨ੍ਹਾਂ ਸ਼੍ਰੇਣੀਆਂ ਨੂੰ ਭਰਤੀ ਪ੍ਰਕਿਰਿਆ ਤੋਂ ਬਾਹਰ ਰੱਖਣਾ ਸੰਵਿਧਾਨਕ ਤੌਰ ‘ਤੇ ਰਿਜ਼ਰਵੇਸ਼ਨ ਨੀਤੀ ਦੇ ਖ਼ਿਲਾਫ਼ ਹੈ, ਜਿਸ ਦਾ ਬਸਪਾ ਵਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ| ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ, ਹਲਕਾ ਪ੍ਰਧਾਨ ਬਲਬੀਰ ਚੰਦ ਸਿੱਧਵਾਂ, ਹਲਕਾ ਜਰਨਲ ਸਕੱਤਰ ਕ੍ਰਿਪਾਲ ਸਿੰਘ ਆਰੀਆਂਵਾਲ, ਹਲਕਾ ਕੈਸ਼ੀਅਰ ਸੋਮਨਾਥ, ਸੁਲਤਾਨਪੁਰ ਹਲਕਾ ਪ੍ਰਧਾਨ ਰਾਮ ਪਾਲ, ਧਰਮਪਾਲ ਮੁੱਛ ਹਲਕਾ ਇੰਚਾਰਜ, ਬਲਵਿੰਦਰ ਕੁਮਾਰ ਹਲਕਾ ਸਕੱਤਰ, ਹਲਕਾ ਵਾਇਸ ਪ੍ਰਧਾਨ ਕਸ਼ਮੀਰ ਸਿੰਘ, ਬਲਦੇਵ ਸਿੰਘ ਡੱਲਾ ਸੈਕਟਰ ਪ੍ਰਧਾਨ ਫਗਵਾੜਾ, ਚਰੰਜੀ ਲਾਲ ਕਾਲਾ ਪ੍ਰਧਾਨ, ਸੈਕਟਰ ਪ੍ਰਧਾਨ ਗੁਰਜੀਤ ਸਿੰਘ ਵਿਲਾ ਕੋਠੀ, ਕੋਕਲਪੁਰ ਤੋਂ ਦਿਲਬੀਰ ਭਾਗਾ ਲੱਖਣ ਕਲਾਂ ਤੋਂ ਮਦਨ ਲਾਲ, ਹਰਨਾਮ ਸਿੰਘ, ਕਾਂਜਲੀ ਤੋਂ ਸੁਲਤਾਨ ਖਾਨ, ਅਲੀ ਖਾਨ, ਸਿੱਧਵਾਂ ਤੋਂ ਮੇਜਰ ਸਿੰਘ ਸੈਕਟਰ ਪ੍ਰਧਾਨ, ਪ੍ਰੀਤਪਾਲ ਸਿੰਘ, ਚਰਨਜੀਤ ਚੱਕ ਹਕੀਮ ਵਾਈਸ ਪ੍ਰਧਾਨ ਹਲਕਾ ਫਗਵਾੜਾ, ਰਾਜੂ ਚੱਕ ਹਕੀਮ, ਸਤਪਾਲ ਚਾਚੋਕੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਦੇ ਬਾਥਰੂਮ ਵਿਚ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਨੌਜਵਾਨ ਦੀ ਮੌਤ ਅਗਲੀ ਖ਼ਬਰ ਭਾਕਿਯੂ ਕਾਦੀਆਂ ਕਦਾਚਿਤ ਵੀ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਬਰਦਾਸ਼ਤ ਨਹੀਂ ਕਰੇਗੀ-ਗਡਹੇੜਾ
Ad Position 24