ਤਲਵੰਡੀ ਚੌਧਰੀਆਂ, 3 ਜੁਲਾਈ (ਪਰਸਨ ਲਾਲ ਭੋਲਾ)-ਸ੍ਰੀ ਗੁਰੂ ਅਮਰਦਾਸ ਜੀ ਦੇ ਸਮਕਾਲੀ, ਮੀਰਾ ਪਾਤਸ਼ਾਹ ਪੀਰ ਬਾਬਾ ਸ਼ਾਹ ਹੁਸੈਨ ਦੀ ਯਾਦ ’ਚ ਪ੍ਰਬੰਧਕ ਕਮੇਟੀ ਪੀਰ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵਲੋਂ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 15, 16, 17 ਜੁਲਾਈ ਨੂੰ ਸਮੂਹ ਨਗਰ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਤਲਵੰਡੀ ਚੌਧਰੀਆਂ ਵਿਖੇ ਮਨਾਇਆ ਜਾ ਰਿਹਾ ਹੈ| ਇਸ ਤਿੰਨ ਰੋਜ਼ਾ ਜੋੜ ਮੇਲੇ ’ਚ ਨਿਹੰਗ ਛਾਉਣੀ ਤਲਵੰਡੀ ਚੌਧਰੀਆਂ ਦੇ ਜਥੇਦਾਰ ਬਾਬਾ ਗਣੇਸ਼ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ| ਇਸ ਸੰਬੰਧੀ ਜੋੜ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਾਂਝੇ ਤੌਰ ਤੇ ਦੱਸਿਆ ਕਿ 15 ਜੁਲਾਈ ਨੂੰ ਜੋੜ ਮੇਲੇ ਦੀ ਆਰੰਭਤਾ 10 ਵਜੇ ਮੁਫ਼ਤ ਮੈਡੀਕਲ ਕੈਂਪਾਂ ਤੇ ਅੱਖਾਂ ਦੇ ਕੈਂਪ ਨਾਲ ਹੋਵੇਗੀ| 16 ਜੁਲਾਈ ਨੂੰ ਗ਼ਰੀਬ ਲੜਕੀਆਂ ਦੇ ਅਨੰਦ ਕਾਰਜ ਕੀਤੇ ਜਾਣਗੇ, ਇਸੇ ਦਿਨ ਹੀ ਦਰਗਾਹ ਮੀਰਾਂ ਪਾਤਸ਼ਾਹ ਸ਼ਾਹ ਹੁਸੈਨ ਜੀ ਦੇ ਸ਼ਰਧਾਲੂਆਂ ਵਲੋਂ ਸੂਰਮਿਆਂ ਦੀ ਰਸਮ ਅਦਾ ਕੀਤੀ ਜਾਵੇਗੀ| 17 ਜੁਲਾਈ ਨੂੰ ਚਾਦਰ ਦੀ ਰਸਮ 10 ਵਜੇ ਹੋਵੇਗੀ| 10.30 ਤੋਂ 1 ਵਜੇ ਤੱਕ ਬਖ਼ਸ਼ੀਸ਼ ਕੱਵਾਲ ਐਂਡ ਪਾਰਟੀ ਸੂਫ਼ੀ ਕਲਾਮ ਪੇਸ਼ ਕਰਨਗੇ| 1 ਵਜੇ ਤੋਂ 3 ਵਜੇ ਤੱਕ ਸਾਬ ਪਨਗੋਟਾ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਦ ਕਰਨਗੇ| ਤਿੰਨ ਤੋਂ 6 ਵਜੇ ਤੱਕ ਸੂਫ਼ੀ ਕਲਾਮ ਸੁਲਤਾਨਾ ਨੂਰਾਂ ਵੱਲੋਂ ਪੇਸ਼ ਕੀਤਾ ਜਾਵੇਗਾ| ਪ੍ਰਬੰਧਕਾਂ ਸਖ਼ਤੀ ਨਾਲ ਕਿਹਾ ਕਿ ਸਮਾਂ ਸੱਦੇ ਕਲਾਕਾਰਾਂ ਨੂੰ ਹੀ ਦਿੱਤਾ ਜਾਵੇਗਾ| ਤਿੰਨੋ ਦਿਨ ਚਾਹ ਪਕੌੜਿਆਂ ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵਿਸ਼ੇਸ਼ ਤੌਰ ’ਤੇ ਲਾਈਆਂ ਜਾਣਗੀਆਂ ਮੇਲੇ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਜਿੱਥੇ ਐਨ. ਆਰ. ਆਈ. ਵੀਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਉਥੇ ਘਰ ਘਰ ਜਾ ਕੇ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਸੰਗਤਾਂ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ |