07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਬੈਂਕ ਮੂਹਰੇ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 15-07-2026

ਸੁਲਤਾਨਪੁਰ ਲੋਧੀ, 14 ਜੁਲਾਈ (ਨਰੇਸ਼ ਹੈਪੀ)- ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਕਿਸਾਨ ਹਰਦੇਵ ਸਿੰਘ ਦੇ ਪਰਿਵਾਰ ਨੂੰ ਇਕ ਨਿੱਜੀ ਬੈਂਕ ਦੇ ਅਧਿਕਾਰੀਆਂ ਵਲੋਂ ਕਈ ਮਹੀਨੇ ਬਿਨਾ ਕਾਰਨ ਐੱਨ. ਓ. ਸੀ. ਨਾ ਦੇਣ ਤੇ ਲਗਾਤਾਰ ਪ੍ਰੇਸ਼ਾਨ ਕਰਨ ਦੇ ਬਾਅਦ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਸ਼ਹੀਦ ਊਧਮ ਸਿੰਘ ਦੇ ਪ੍ਰਧਾਨ ਗੁਰਸੇਵਕ ਸਿੰਘ ਸ਼ਿਵ ਦਿਆਲ ਵਾਲਾ ਦੀ ਅਗਵਾਈ ਹੇਠ ਸਥਾਨਕ ਬੈਂਕ ਦੇ ਸਾਹਮਣੇ ਦਰੀਆਂ ਵਿਛਾ ਕੇ ਅਣਮਿਥੇ ਸਮੇਂ ਲਈ ਰੋਸ ਧਰਨਾ ਲਗਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਦੋਸ਼ ਲਗਾਇਆ ਕਿ ਪਿੰਡ ਤਲਵੰਡੀ ਚੌਧਰੀਆਂ ਦੇ ਕਿਸਾਨ ਪਰਿਵਾਰ ਨੇ ਬੈਂਕ ਵੱਲੋਂ ਕੀਤੀ ਵੰਨ ਟਾਈਮ ਸੈਟਲਮੈਂਟ ਦੌਰਾਨ ਸਾਰੇ ਬੈਂਕ ਲੋਨ ਦੀ ਬਕਾਇਆ ਰਕਮ 15 ਲੱਖ 60 ਹਜ਼ਾਰ ਰੁਪਏ ਬੈਂਕ ਵਿਚ ਜਮਾ ਕਰਵਾ ਦਿੱਤੀ ਸੀ, ਪਰ ਫਿਰ ਵੀ ਕਿਸਾਨ ਨੂੰ ਬੈਂਕ ਅਧਿਕਾਰੀ ਐਨ ਓ ਸੀ ਨਹੀਂ ਦੇ ਰਹੇ ਸਨ | ਜਥੇਬੰਦੀ ਦੇ ਮੈਂਬਰ ਕਿਸਾਨ ਨੇ ਇਹ ਮਾਮਲਾ ਜਥੇਬੰਦੀ ਦੇ ਆਗੂਆਂ ਦੇ ਧਿਆਨ ਵਿਚ ਲਿਆਂਦਾ | ਅਖੀਰ ਜਥੇਬੰਦੀ ਵਲੋਂ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਂਵਾਲ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ ਬੈਂਕ ਅਧਿਕਾਰੀਆਂ ਨੂੰ ਮਿਲੇ ਅਤੇ ਗੱਲਬਾਤ ਦੌਰਾਨ ਉਨ੍ਹਾਂ ਜਥੇਬੰਦੀ ਵੱਲੋਂ ਬੈਂਕ ਅਧਿਕਾਰੀਆਂ ਨੂੰ 20 ਦਿਨ ਦਾ ਸਮਾ ਦਿੱਤਾ ਗਿਆ | ਏਨਾ ਸਮਾ ਬੀਤਣ ਤੇ ਵੀ ਬੈਂਕ ਵੱਲੋਂ ਕਿਸਾਨ ਨੂੰ ਐਨ.ਓ. ਸੀ ਨਹੀਂ ਦਿੱਤੀ ਤਾਂ ਅੱਜ ਜ਼ੋਨ ਸ਼ਹੀਦ ਊਧਮ ਸਿੰਘ ਦੇ ਪ੍ਰਧਾਨ ਗੁਰਸੇਵਕ ਸਿੰਘ ਸ਼ਿਵ ਦਿਆਲ ਵਾਲਾ ਦੀ ਅਗਵਾਈ ਹੇਠ ਬੈਂਕ ਦੇ ਬਾਹਰ ਰੋਸ ਧਰਨਾ ਲਾਇਆ ਗਿਆ ਤੇ ਬੈਂਕ ਦੇ ਅਧਿਕਾਰੀਆਂ ਦੇ ਰਵੱਈਏ ਵਿਰੁੱਧ ਭਾਰੀ ਰੋਸ ਪ੍ਰਗਟਾਵਾ ਕੀਤਾ ਗਿਆ | ਧਰਨੇ ਮਗਰੋਂ ਬੈਂਕ ਅਧਿਕਾਰੀਆਂ ਦੀ ਜਾਗ ਖੁੱਲ੍ਹੀ ਤੇ ਤਿੰਨ ਘੰਟਿਆਂ ਦੇ ਧਰਨੇ ਦੇ ਬਾਅਦ ਬੈਂਕ ਮੈਨੇਜਰ ਤੇ ਹੋਰ ਅਮਲੇ ਵੱਲੋਂ ਪੀੜਤ ਕਿਸਾਨ ਨੂੰ ਐਨ.ਓ. ਸੀ ਦਿੱਤੀ ਗਈ। ਧਰਨੇ ਵਿਚ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸਕੱਤਰ ਸ਼ੇਰ ਸਿੰਘ ਮਹੀਂਵਾਲ, ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰਣਧੀਰਪੁਰ, ਜ਼ਿਲ੍ਹਾ ਖ਼ਜ਼ਾਨਚੀ ਵੀਰ ਸਿੰਘ ਉੱਚਾ, ਮਲਕੀਤ ਸਿੰਘ ਫੱਤੋਵਾਲ ਪ੍ਰਧਾਨ ਸੁਲਤਾਨਪੁਰ ਲੋਧੀ ਜ਼ੋਨ, ਸੀਨੀਅਰ ਆਗੂ ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ, ਮਲਕੀਤ ਸਿੰਘ ਚੰਦੀ ਰਣਧੀਰ ਪੁਰ, ਜ਼ੋਨ ਬਾਬਾ ਬੀਰ ਸਿੰਘ ਪ੍ਰਧਾਨ ਸੁਖਵਿੰਦਰ ਸਿੰਘ, ਜਗਤਾਰ ਸਿੰਘ, ਪਿਆਰਾ ਸਿੰਘ, ਬਲਜਿੰਦਰ ਸਿੰਘ, ਹਰਜੀਤ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ’ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਹਥਿਆਰਾਂ ਦੀ ਨੋਕ ’ਤੇ ਰੇਹੜੀ ਚਾਲਕ ਤੋਂ ਨਕਦੀ ਲੁੱਟੀ ਅਗਲੀ ਖ਼ਬਰ ਪੰਜਾਬ ਵਿਚ 1982 ਤੋਂ 1995 ਤੱਕ ਵਾਪਰੇ ਘਟਨਾਕ੍ਰਮ ਦੇ ਜਾਂਚ ਲਈ ‘ਟਰੁੱਥ ਕਮਿਸ਼ਨ’ ਬਣਾਇਆ ਜਾਵੇ- ਬੀਬੀ ਜਗੀਰ ਕੌਰ
Ad Position 24