ਕਪੂਰਥਲਾ, 18 ਜੁਲਾਈ (ਅਮਨਜੋਤ ਸਿੰਘ ਵਾਲੀਆ)-ਪਿੰਡ ਤਲਵੰਡੀ ਚੌਧਰੀਆਂ ਵਿਖੇ ਪਸ਼ੂ ਚਾਰਨ ਨੂੰ ਲੈ ਦੋ ਧਿਰਾਂ ਦੀ ਲੜਾਈ ਵਿਚ ਪੰਜ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਮੁੱਢਲਾ ਸਿਹਤ ਕੇਂਦਰ ਟਿੱਬਾ ਵਿਖੇ ਦਾਖਲ ਕਰਵਾਇਆ | ਜਿੱਥੇ ਇਕ ਵਿਅਕਤੀ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਰੈਫ਼ਰ ਕਰ ਦਿੱਤਾ ਗਿਆ | ਜੇਰੇ ਇਲਾਜ ਮਾਨਦੀਨ ਪੁੱਤਰ ਮੀਆਂ ਵਾਸੀ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਉਹ ਤੇ ਉਸਦੇ ਸਾਥੀ ਪੁਲ ਨੇੜੇ ਪਸ਼ੂ ਚਰਾ ਰਹੇ ਸਨ ਤਾਂ ਪਿੰਡ ਦੇ ਹੀ ਕੁੱਝ ਨੌਜਵਾਨਾਂ ਨਾਲ ਪਸ਼ੂ ਚਾਰਨ ਨੂੰ ਲੈ ਕੇ ਉਨ੍ਹਾਂ ਦੀ ਤਕਰਾਰ ਹੋ ਗਈ ਜਿਸ ਉਹ ਤੇ ਉਸਦੇ ਸਾਥੀ ਸਦੀਕ, ਰਫੀ, ਤਲਬਦੀਨ ਤੇ ਮਸਕੀਨ ਜ਼ਖਮੀ ਹੋ ਗਏ | ਜਿਨ੍ਹਾਂ ਵਿਚ ਚਾਰ ਵਿਅਕਤੀਆਂ ਦਾ ਮੁੱਢਲਾ ਸਿਹਤ ਕੇਂਦਰ ਟਿੱਬਾ ਤੇ ਉਸਦਾ ਸਿਵਲ ਹਸਪਤਾਲ ਕਪੂਰਥਲਾ ਵਿਚ ਡਿਊਟੀ ਡਾਕਟਰਾਂ ਵਲੋਂ ਇਲਾਜ ਜਾਰੀ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਸ਼ੂ ਚਾਰਨ ਨੂੰ ਲੈ ਕੇ ਕੁੱਝ ਨੌਜਵਾਨਾਂ ਵਲੋਂ ਪੰਜ ਗੁੱਜਰਾਂ ਦੀ ਕੁੱਟਮਾਰ
ਅਜੀਤ ਡੈਸਕ
19-07-2026