15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬਲੱਡ ਬੈਂਕ ਵਿਖੇ ਲੋੜਵੰਦ ਔਰਤਾਂ ਨੂੰ ਵੰਡਿਆ ਰਾਸ਼ਨ

Ad Position 21
No active advertisement
ਅਜੀਤ ਡੈਸਕ 19-07-2026
ਫਗਵਾੜਾ, 18 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 211ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਅਤੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ | ਇਸ ਦੌਰਾਨ ਬਤੌਰ ਮੁੱਖ ਮਹਿਮਾਨ ਮਹਿਮਾਨ ਸਮਾਜ ਸੇਵਕ ਮਨੋਜ ਮਿੱਢਾ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਜ ਸੇਵਿਕਾ ਸਾਉਦੀ ਸਿੰਘ ਤੋਂ ਇਲਾਵਾ ਵੀ.ਪੀ. ਸਿੰਘ ਅਰੋੜਾ ਅਤੇ ਕ੍ਰਿਸ਼ਨ ਕੁਮਾਰ ਨੇ ਹਾਜ਼ਰੀ ਲਗਵਾਈ | ਪਤਵੰਤਿਆਂ ਨੇ 100 ਲੋੜਵੰਦ ਅÏਰਤਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਵਾਈ ਅਤੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਮੋਹਨ ਲਾਲ ਤਨੇਜਾ, ਵਿਨੋਦ ਮੜੀਆ, ਠਾਕੁਰ ਗੁਲਾਬ ਸਿੰਘ, ਸੁਧਾ ਬੇਦੀ, ਤਾਰਾ ਚੰਦ ਚੁੰਬਰ, ਪੰਡਿਤ ਜੁਗਲ ਭਨੋਟ, ਰਮਨ ਨਹਿਰਾ ਅਤੇ ਨਰਿੰਦਰ ਕਪੂਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਦੇ ਤੈਰਾਕਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕੋਈ ਵੀ ਵੋਟਰ ਵਾਂਝਾ ਨਾ ਰਹੇ : ਐਸ ਡੀ ਐਮ
Ad Position 24