ਸੁਲਤਾਨਪੁਰ ਲੋਧੀ, 18 ਜੁਲਾਈ (ਨਰੇਸ਼ ਹੈਪੀ)-ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਤੈਰਾਕੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਬਿਹਤਰੀਨ ਤੈਰਾਕੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁਕਾਬਲੇ ਦੌਰਾਨ ਫ਼ਰੀ ਸਟਾਈਲ 25 ਮੀਟਰ, ਫ਼ਰੀ ਸਟਾਈਲ 50 ਮੀਟਰ ਅਤੇ ਫਲੋਟਰ 25 ਮੀਟਰ ਦੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ | ਫਲੋਟਰ 25 ਮੀਟਰ (ਲੜਕੀਆਂ) ਵਿਚ ਗੁਰਵੀਨ ਕੌਰ ਨੇ ਪਹਿਲਾ ਅਤੇ ਮਨਰੂਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਫ਼ਰੀ ਸਟਾਈਲ 25 ਮੀਟਰ (ਲੜਕੇ) ਵਿਚ ਏਕਮਦੀਪ ਸਿੰਘ ਪਹਿਲੇ ਅਤੇ ਕਰਮਬੀਰ ਸਿੰਘ ਦੂਜੇ ਸਥਾਨ ‘ਤੇ ਰਹੇ | ਫ਼ਰੀ ਸਟਾਈਲ 50 ਮੀਟਰ (ਲੜਕੀਆਂ) ਵਿਚ ਅਨਹਦਜੀਤ ਕੌਰ ਅਤੇ ਅੰਮਿ੍ਤਪ੍ਰੀਤ ਕੌਰ ਨੇ ਸਾਂਝੇ ਤੌਰ ‘ਤੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰੇਹਾ ਜੈਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਫ਼ਰੀ ਸਟਾਈਲ 50 ਮੀਟਰ (ਲੜਕੇ) ਵਿਚ ਸੁਖਕਰਨ ਸਿੰਘ ਪਹਿਲੇ ਅਤੇ ਸਮਰਬੀਰ ਸਿੰਘ ਦੂਜੇ ਸਥਾਨ ‘ਤੇ ਰਹੇ | ਇਸੇ ਪ੍ਰਤੀਯੋਗਿਤਾ ਦੇ ਇੱਕ ਹੋਰ ਵਰਗ ਵਿਚ ਵੰਸ਼ ਛਾਬੜਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਨਵਰਸ਼ਹਿਬਾਜ਼ ਸਿੰਘ ਅਤੇ ਅਭੀ ਕੁਮਾਰ ਨੇ ਸਾਂਝੇ ਤੌਰ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ | ਫ਼ਰੀ ਸਟਾਈਲ 25 ਮੀਟਰ (ਲੜਕੀਆਂ) ਵਿਚ ਗੁਰਨਾਜ ਕੌਰ ਪਹਿਲੇ ਅਤੇ ਅਵਲੀਨ ਕੌਰ ਦੂਜੇ ਸਥਾਨ ‘ਤੇ ਰਹੀ | ਇੱਕ ਹੋਰ ਵਰਗ ਵਿਚ ਅਸੀਸ ਕੌਰ ਨੇ ਪਹਿਲਾ ਅਤੇ ਰਹਿਮਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਫ਼ਰੀ ਸਟਾਈਲ 25 ਮੀਟਰ (ਲੜਕੇ) ਵਿਚ ਆਰਵ ਸਿੰਘ ਪਹਿਲੇ ਅਤੇ ਹੈਰਿਸ਼ ਮੜ੍ਹੀਆ ਦੂਜੇ ਸਥਾਨ ‘ਤੇ ਰਹੇ | ਦੂਜੇ ਵਰਗ ਵਿਚ ਗੁਰਜੋਤ ਸਿੰਘ ਪਹਿਲੇ ਅਤੇ ਸਰਵੋਤਮਜੀਤ ਸਿੰਘ ਦੂਜੇ ਸਥਾਨ ‘ਤੇ ਰਹੇ | ਫਲੋਟਰ 25 ਮੀਟਰ (ਲੜਕੀਆਂ) ਦੇ ਇੱਕ ਹੋਰ ਵਰਗ ਵਿਚ ਅਨਿਕਾ ਘਡਿਆਲ ਨੇ ਪਹਿਲਾ ਅਤੇ ਗੁਰਨਾਜ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਫਲੋਟਰ 25 ਮੀਟਰ (ਲੜਕੇ) ਵਿਚ ਸੁਬੇਗ ਸਿੰਘ ਮੋਮੀ ਅਤੇ ਦੂਜੇ ਵਰਗ ਵਿਚ ਗੁਰਨਿਵਾਜ਼ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਗੁਰਸਹਿਜ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ | ਇੱਕ ਹੋਰ ਵਰਗ ਵਿਚ ਅਗਮਬੀਰ ਸਿੰਘ ਪਹਿਲੇ ਅਤੇ ਸੁਖਰਾਜਦੀਪ ਸਿੰਘ ਦੂਜੇ ਸਥਾਨ ‘ਤੇ ਰਹੇ | ਮੁਕਾਬਲੇ ਦੇ ਸਮਾਪਤੀ ਸਮਾਰੋਹ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ਦੀਪ ਸਿੰਘ ਅਤੇ ਪਿ੍ੰਸੀਪਲ ਸੁਨੀਤਾ ਸਭਰਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਦੇ ਚੇਅਰਮੈਨ ਸ੍ਰੀ ਸ਼ਿੰਦਰਪਾਲ ਸਿੰਘ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਿ੍ਟਿਸ਼ ਵਿਕਟੋਰੀਆ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਦਾ ਵਚਨਬੱਧ ਹੈ | ਉਨ੍ਹਾਂ ਸਵਿਮਿੰਗ ਕੋਚ ਤਰਨਜੀਤ ਕੌਰ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ, ਜਿਨ੍ਹਾਂ ਦੀ ਮਿਹਨਤ, ਸਮਰਪਣ ਅਤੇ ਪ੍ਰਭਾਵਸ਼ਾਲੀ ਸਿਖਲਾਈ ਸਦਕਾ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੰਤ ਵਿਚ ਸਕੂਲ ਪਰਿਵਾਰ ਨੇ ਸਾਰੇ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਦੇ ਖਿਡਾਰੀ ਭਵਿੱਖ ਵਿਚ ਵੀ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣਗੇ |