02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੜਕਾਂ ਜਿੱਦਾਂ ਦੀਆਂ ਮਰਜ਼ੀ ਬਣਾਓ ਪਰ ਉਨ੍ਹਾਂ ਦੀ ਸਾਂਭ ਸੰਭਾਲ ਕੌਣ ਕਰੂ-ਬਲਵਿੰਦਰ ਸਿੰਘ ਲੱਡੂ, ਧੀਰਜ ਸ਼ਰਮਾ

Ad Position 21
No active advertisement
ਅਜੀਤ ਡੈਸਕ 20-07-2026

ਤਲਵੰਡੀ ਚੌਧਰੀਆਂ, 19 ਜੁਲਾਈ (ਪਰਸਨ ਲਾਲ ਭੋਲਾ)-ਪੰਜਾਬ ਵਿਚ ਸੜਕਾਂ ਦਾ ਤਾਂ ਪੂਰਾ ਜਾਲ ਵਿਛਿਆ ਹੋਇਆ ਪਰ ਪਿੰਡਾਂ ਤੇ ਕਸਬਿਆਂ ਨੂੰ ਜਾਂਦੀਆਂ ਸੜਕਾਂ ਦੀਆਂ ਬਰਮਾਂ ’ਤੇ ਕਿਸਾਨਾਂ ਨੇ ਨਜਾਇਜ਼ ਕਬਜ਼ੇ ਕਰ ਲਏ | ਜੰਗਲਾਤ ਵਿਭਾਗ ਵੱਲੋਂ ਜਾਂ ਵਾਤਾਵਰਨ ਪ੍ਰੇਮੀਆਂ ਵੱਲੋਂ ਜੋ ਬੂਟੇ ਲਗਾਏ ਜਾਂਦੇ ਹਨ ਕਿਸਾਨ ਉਨ੍ਹਾਂ ਨੂੰ ਵਾਹ ਦਿੰਦੇ ਹਨ ਜਾਂ ਅੱਗ ਦੀ ਭੇਟ ਚੜਾ ਦਿੰਦੇ, ਦੂਜਾ ਰਹਿੰਦੀ ਕਸਰ ਗੁੱਜਰਾਂ ਦੇ ਪਸ਼ੂ ਪੂਰੀ ਕਰ ਦਿੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਲੱਡੂ ਸਰਪੰਚ ਅਤੇ ਧੀਰਜ ਕੁਮਾਰ ਸ਼ਰਮਾ ਮੈਂਬਰ ਪੰਚਾਇਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਦੇ ਸਮਾਂ ਸੀ ਜੰਗਲਾਤ ਵਿਭਾਗ ਦੇ ਬੇਲਦਾਰ ਬਰਮਾ ਦੀ ਸਫ਼ਾਈ ਕਰਦੇ ਜੇ ਸੜਕ ਵਿਚ ਟੋਆ ਪੈ ਜਾਂਦਾ ਤਾਂ ਬਜਰੀ ਪਾ ਕੇ ਉਸ ਪਰ ਮਿੱਟੀ ਪਾ ਦਿੰਦੇ ਪਰ ਨਿੱਜੀਕਰਨ ਦੀ ਨੀਤੀ ਨੇ ਬਹੁਤ ਸਾਰੇ ਸਰਕਾਰੀ ਵਿਭਾਗ ਖ਼ਾਲੀ ਕਰ ਦਿੱਤੇ ਹੁਣ ਠੇਕੇਦਾਰ ਸੜਕ ਬਣਾਉਂਦਾ ਹੈ ਜਿਸ ਦੀ ਸਾਂਭ ਸੰਭਾਲ ਕਰਨੀ ਵੀ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਆਪਣਾ ਮੁਨਾਫ਼ਾ ਕਮਾਉਣ ਤੋਂ ਬਾਅਦ ਸੜਕ ਦਾ ਕੋਈ ਪਤਾ ਨਹੀਂ ਲੈਂਦਾ ਤੇ ਨਾ ਹੀ ਉਸ ਨੂੰ ਵਿਭਾਗ ਅਤੇ ਨਾ ਪ੍ਰਸ਼ਾਸਨ ਪੁੱਛਦਾ ਹੈ | ਬਲਵਿੰਦਰ ਸਿੰਘ ਲੱਡੂ ਸਰਪੰਚ ਅਤੇ ਧੀਰਜ ਕੁਮਾਰ ਸ਼ਰਮਾ ਨੇ ਕਿਹਾ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਤੱਕ ਜਾਂਦੀ ਚਾਰ ਮਾਰਗੀ ਸੜਕ ਦੀ ਹਾਲਤ ਬਹੁਤ ਤਰਸਯੋਗ ਹੈ, ਬਹੁਤ ਥਾਵਾਂ ਤੋਂ ਟੁੱਟ ਚੁੱਕੀ ਹੈ | ਹੁਣ ਡਿਵਾਈਡਰਾਂ ਦੇ ਦੋਹੇ ਪਾਸੇ ਪਈ ਮਿੱਟੀ ਵਿਚ ਪਹਾੜੀ ਕਿੱਕਰ, ਟਾਹਲੀਆਂ, ਪਿੱਪਲ, ਪਹਾੜੀ ਅੱਕ, ਭੰਗ ਬੂਟੀ, ਗਾਜਰ ਬੂਟੀ ਅਤੇ ਹੋਰ ਕਈ ਝਾੜੀਆਂ ਚਾਰ ਚਾਰ ਫੁੱਟ ਹੋ ਗਈਆਂ ਹਨ | ਸੜਕ ਦੀਆਂ ਬਰਮਾ ਦੇ ਦੋਹੀਂ ਪਾਸੇ ਭੰਗ ਬੂਟੀ ਤੇ ਗਾਜਰ ਬੂਟੀ ਤੋਂ ਇਲਾਵਾ ਪਹਾੜੀ ਕਿੱਕਰਾਂ ਨੇ ਸੜਕ ਮਲੀ ਹੋਈ ਹੈ | ਜਦੋਂ ਬਾਰਸ਼ਾਂ ਹੋਰ ਪਈਆਂ ਤਾਂ ਇਹ ਝਾੜੀਆਂ ਨੇ ਦੋਵਾਂ ਪਾਸਿਆਂ ਤੋਂ ਡਿਵਾਈਡਰ ਢੱਕ ਲੈਣਾ ਹੈ ਜਿਸ ਕਰਕੇ ਸੜਕ ਦਾ ਆਕਾਰ ਘੱਟ ਜਾਵੇਗਾ ਤੇ ਹਾਦਸਿਆਂ ਦੀ ਗਿਣਤੀ ਹੋਰ ਵਧ ਜਾਏਗੀ | ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸੜਕ ਦੀ ਸਾਂਭ ਸੰਭਾਲ ਲਈ ਠੇਕੇਦਾਰ ਨੂੰ ਪ੍ਰਸ਼ਾਸਨ ਤਾੜਨਾ ਕਰੇ ਤੇ ਸੜਕ ਨੂੰ ਸਾਫ਼ ਕਰਵਾਇਆ ਤਾਂ ਜੋ ਆ ਦੱਸੀਆਂ ਕਾਰਨ ਲੋਕਾਂ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ |

Ad Position 22
No active advertisement
ਪਿਛਲੀ ਖ਼ਬਰ ਸ਼ੇਖੂਪੁਰ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਮਾਂ-ਪੁੱਤ ਦੀ ਕੁੱਟਮਾਰ ਅਗਲੀ ਖ਼ਬਰ ਸੜਕ ਹਾਦਸੇ ਵਿਚ ਇਕ ਵਿਅਕਤੀ ਜ਼ਖ਼ਮੀ
Ad Position 24
No active advertisement